ਸਰੀ ਵਿਚ ਪਹਿਲੀ “ਗੁਰੂ ਨਾਨਕ ਫੂਡ ਬੈਂਕ” ਦਾ ਉਦਘਾਟਨ

ਕੈਪਸ਼ਨ- ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਦੇ ਪਲਾਜ਼ੇ ਵਿਚ ਗੁਰੂ ਨਾਨਕ ਫੂਡ ਬੈਂਕ ਦਾ ਉਦਘਾਟਨ ਕਰਨ ਸਮੇਂ ਦੇ ਵੱਖ ਵੱਖ ਦ੍ਰਿਸ਼।
  • ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਦੇ ਪਲਾਜ਼ੇ ਵਿਚ ਗੁਰੂ ਨਾਨਕ ਫੂਡ ਬੈਂਕ ਦਾ ਉਦਘਾਟਨ ਕਰਨ ਸਮੇਂ ਦੇ ਵੱਖ ਵੱਖ ਦ੍ਰਿਸ਼।

ਕਨੈਡਾ ਸਰੀ ਨਕੋਦਰ (ਹਰਜਿੰਦਰ ਛਾਬੜਾ)ਪਤਰਕਾਰ 9592282333

(ਸਮਾਜਵੀਕਲੀ) :  ਗੁਰਦੁਆਰਾ ਦੂਖ ਨਿਵਾਰਨ ਸਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਕੈਨੇਡਾ ਡੇਅ ਮੌਕੇ ਕੈਨੇਡਾ ਦੀ ਪਹਿਲੀ ਗੁਰੂ ਨਾਨਕ ਫੂਡ ਬੈਂਕ ਦਾ ਉਦਘਾਟਨ ਉਤਸ਼ਾਹਪੂਰਵਕ ਕੀਤਾ ਗਿਆ। ਇਸ ਮੌਕੇ ਗਿਆਨੀ ਨਰਿੰਦਰ ਸਿੰਘ ਆਈਆਂ ਸੰਗਤਾਂ ਦਾ ਸਵਾਗਤ ਕਰਦਿਆਂ ਗੁਰੂ ਨਾਨਕ ਫੂਡ ਬੈਂਕ ਦੇ ਉਦੇਸ਼ ਅਤੇ ਲੋਕ ਸੇਵਾ ਲਈ ਸਮਰਪਣ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਸ ਫੂਡ ਬੈਂਕ ਦੀ ਸਥਾਪਨਾ ਲਈ ਦਾਨੀ ਸੱਜਣਾਂ ਵੱਲੋਂ ਦਿੱਤੇ ਗਏ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ।

ਉਦਘਾਟਨੀ ਸਮਾਰੋਹ ਵਿਚ ਸਰੀ-ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਅਤੇ ਕੇਨ ਹਾਰਡੀ, ਕਿਰਤ ਮੰਤਰੀ ਹੈਰੀ ਬੈਂਸ ਅਤੇ ਸਰੀ ਤੋਂ ਵਿਧਾਇਕ ਜਿੰਨੀ ਸਿਮਜ਼ ਤੋਂ ਇਲਾਵਾ ਉਘੇ ਬਿਜਨੈਸਮੈਨ ਜਤਿੰਦਰ ਮਿਨਹਾਸ, ਮਨਜੀਤ ਸਿੰਘ ਲਿੱਟ, ਗੁਰਦੇਵ ਸਿੰਘ ਸੰਧੂ, ਰੀਐਲਟਰ ਚਮਕੌਰ ਸੰਧੂ, ਸੁਰਜੀਤ ਸਿੰਘ ਮਾਧੋਪੁਰੀ, ਡਾ ਜਸਵਿੰਦਰ ਦਿਲਾਵਰੀ, ਹਰਦੇਵ ਸਿੰਘ ਗਰੇਵਾਲ, ਕੁਲਤਾਰਜੀਤ ਸਿੰਘ ਥਿਆੜਾ, ਬਿੱਲ ਸੰਧੂ ਤੇ ਤੀਰਥ ਸਿੰਘ ਸਾਂਝਾ ਟੀਵੀ, ਹਰਜਿੰਦਰ ਥਿੰਦ, ਕੁਲਵਿੰਦਰ ਸੰਘੇੜਾ, ਲੱਕੀ ਰੰਧਾਵਾ, ਵਿੰਨੀ ਕੰਬੋਅ, ਪੌਲ ਵੜੈਚ ਅਤੇ ਹੋਰ ਕਈ ਪਤਵੰਤੇ ਸ਼ਾਮਲ ਹੋਏ।

ਵਰਨਣਯੋਗ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੁਸਾਇਟੀ ਵੱਲੋਂ ਕੋਵਿਡ -19 ਸੰਕਟ ਦੌਰਾਨ ਲੋੜਵੰਦਾਂ ਨੂੰ ਖਾਣੇ ਅਤੇ ਕਰਿਆਨੇ ਦੀਆਂ ਵਸਤਾਂ ਦੇ 74,000 ਤੋਂ ਵੱਧ ਪੈਕੇਜ ਵੰਡੇ ਜਾ ਚੁੱਕੇ ਹਨ ਅਤੇ ਸਟੂਡੈਂਟਸ ਨੂੰ ਵੀ ਰਾਸ਼ਨ, ਕੰਬਲ ਆਦਿ ਪ੍ਰਦਾਨ ਕੀਤੇ ਜਾਂਦੇ ਹਨ।