ਸਕਾਟਲੈਡ “ਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ 1000 ਤੋਂ ਵੱਧ ਗਿ੍ਫ਼ਤਾਰ

ਬਰਤਾਨੀਆ. (ਸਮਰਾ)- ਸਕਾਟਲੈਂਡ ‘ਚ ਤਾਲਾਬੰਦੀ ਦੇ ਪਹਿਲੇ ਪੜਾਅ ਤਹਿਤ ਕੁਝ ਛੋਟਾਂ ਦਿੱਤੀਆਂ ਗਈਆਂ ਕਿ ਨਾਗਰਿਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰੀ ਸਮਾਜਿਕ ਦੂਰੀ ਬਣਾ ਕੇ ਮਿਲ ਸਕਦੇ ਹਨ ਅਤੇ ਆਸ-ਪਾਸ ਦੇ ਪਾਰਕਾਂ, ਮੈਦਾਨਾਂ ‘ਚ ਧੁੱਪ ਸੇਕਣ ਜਾਂ ਕਸਰਤ ਕਰਨ ਜਾ ਸਕਦੇ ਹਨ | ਘਰ ਤੋਂ ਬਿਨਾਂ ਕਿਸੇ ਜ਼ਰੂਰੀ ਕੰਮ ਦੇ 5 ਮੀਲ ਤੋਂ ਵੱਧ ਦਾ ਸਫ਼ਰ ਕਰਨ ‘ਤੇ ਪਾਬੰਦੀ ਹੈ ਪਰ ਲੋਕਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਗਰੁੱਪ ਬਣਾ ਕੇ ਪਾਰਕਾਂ, ਸਮੁੰਦਰੀ ਤੱਟਾਂ ਅਤੇ ਆਕਰਸ਼ਿਤ ਥਾਵਾਂ ਵੱਲ ਨੂੰ ਵਹੀਰਾਂ ਘੱਤ ਲਈਆਂ | ਸਕਾਟਲੈਂਡ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ 1000 ਤੋਂ ਵੱਧ ਵਿਅਕਤੀਆਂ ਨੂੰ ਕਾਨੂੰਨ ਦੀ ਉਲੰਘਣਾ ਦੇ ਦੋਸ਼ ਤਹਿਤ ਗਿ੍ਫ਼ਤਾਰ ਕੀਤਾ ਹੈ .