ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਸ਼ਮਾ ਸਿੰਘ ਦੇ ਧਾਰਮਿਕ ਟਰੈਕ ਵਧਾਈਆਂ ਦਾ ਹੋਇਆ ਪੋਸਟਰ ਰਲੀਜ।

(Samajweekly) ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਸਿੰਗਰ ਸ਼ਮਾ ਸਿੰਘ ਦਾ ਧਾਰਮਿਕ ਟਰੈਕ ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆਂ ਦਾ ਪੋਸਟਰ ਸਮੂਹ ਕਮੇਟੀ ਮੈਂਬਰਾਂ ਵੱਲੋਂ ਰਲੀਜ ਕੀਤਾ ਗਿਆ। ਇਸ ਮੋਕੇ ਤੇ ਕਮੇਟੀ ਮੈਂਬਰ
ਨੇ ਸਿੰਗਰ ਸ਼ਮਾ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਤੇ ਸ਼ਮਾ ਸਿੰਘ
ਨੇ ਗੱਲਬਾਤ ਦੌਰਾਨ ਦੱਸਿਆ ਕੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ
ਤੇ ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆਂ ਧਾਰਮਿਕ ਟਰੈਕ ਆ ਰਿਹਾ ਹੈ।ਜਿਸ ਨੂੰ ਹੈਪੀ ਡੱਲੀ ਨੇ ਲਿਖਿਆ ਹੈ ਜਿਸ ਦਾ ਮਿਉਜਕ ਸਾਬ ਸਿੰਘ ਨੇ ਤਿਆਰ ਕੀਤਾ ਹੈ।ਇਸ ਦਾ ਵੀਡੀਓ ਰੁਕਮਨ ਵੀਡੀਓ ਵੱਲੋਂ ਬਹੁਤ ਖੂਬਸੂਰਤ ਅੰਦਾਜ ਵਿੱਚ ਤਿਆਰ ਕੀਤਾ ਹੈ।ਹੱਕ ਰਿਕਾਰਡਜ ਇਸ ਪ੍ਰੋਜੈਕਟ ਨੂੰ ਪੇਸ਼ ਕਰ ਰਿਹਾ ਹੈ।ਸਮੁੱਚੀ ਟੀਮ ਨੂੰ ਇਸ ਪ੍ਰੋਜੈਕਟ ਤੋਂ ਬਹੁਤ ਉਮੀਦਾਂ ਹਨ।