ਸ਼ੋਸ਼ਲ ਮੀਡੀਏ ਦੀ ਸਟਾਰ ਗਾਇਕਾ ‘ਪੂਨਮ ਕਡਿਆਰ’ ਦਾ ਟਰੈਕ ‘ਮੈਂ ਤੈਨੂੰ ਚਾਹੁੰਦੀ ਹਾਂ’ ਜਲਦ ਹੋਵੇਗਾ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ  (ਸਮਾਜ ਵੀਕਲੀ) (ਚੁੰਬਰ) – ਸ਼ੋਸ਼ਲ ਮੀਡੀਏ ਦੀ ਸਟਾਰ ਗਾਇਕਾ ‘ਪੂਨਮ ਕਡਿਆਰ’ ਜਿਸ ਨੇ ਆਪਣੀ ਸੁਰੀਲੀ ਅਵਾਜ਼ ਅਤੇ ਦਿਲ ਟੁੰਬਵੇਂ ਨਖ਼ਰੇ ਅਦਾਵਾਂ ਨਾਲ ਲੋਕਾਂ ਦੇ ਦਿਲਾਂ ਵਿਚ ਅਹਿਮ ਸਥਾਨ ਬਣਾਇਆ ਦੇ ਨਵੇਂ ਸਿੰਗਲ ਟਰੈਕ ਨੂੰ ਏਕਬਾਜ ਮੋਸ਼ਨ ਪਿਕਚਰਜ਼ ਸੰਗੀਤ ਕੰਪਨੀ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ ਕਰੇਗੀ।

ਜਿਸ ਦੀ ਜਾਣਕਾਰੀ ਦਿੰਦਿਆਂ ਸ਼ੋਸ਼ਲ ਮੀਡੀਏ ਤੇ ਗਾਇਕਾ ਪੂਨਮ ਅਤੇ ਦਲਵਿੰਦਰ ਪਨੇਸਰ, ਗੀਤਕਾਰ ਕਮਲ ਮਾਨ ਵਲੋਂ ਦੱਸਿਆ ਕਿ ਗਿਆ ਪੂਨਮ ਕਡਿਆਰ ਦੀ ਸੁਰੀਲੀ ਆਵਾਜ਼ ਵਿਚ ‘ਮੈਂ ਤੈਨੂੰ ਚਾਹੁੰਦੀ ਹਾਂ’ ਨਵਾਂ ਟਰੈਕ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਟਰੈਕ ਦਾ ਸੰਗੀਤ ਤਾਰੀ ਬੀਟ ਬ੍ਰੇਕਰ ਵਲੋਂ ਤਿਆਰ ਕੀਤਾ ਗਿਆ ਅਤੇ ਇਸ ਨੂੰ ਕਲਮਬੱਧ ਤਲਵਿੰਦਰ ਪਨੇਸਰ ਵਲੋਂ ਹੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਗਾਇਕਾ ਵਲੋਂ ਗਾਇਆ ਟਰੈਕ ‘ਪੀੜ’ ਸਰੋਤਿਆਂ ਵਲੋਂ ਰਾਤੋ ਰਾਤ ਪ੍ਰਵਾਨ ਕੀਤਾ ਗਿਆ ਅਤੇ ਇਸ ਗਾਇਕਾ ਦਾ ਭਵਿੱਖ ਇਸ ‘ਪੀੜ’ ਟਰੈਕ ਨੇ ਹੀ ਰੁਸ਼ਨਾ ਦਿੱਤਾ।