ਵਿਨਫਰੇ ਨਾਲ ਮਿਲ ਕੇ ਸਪੀਲਬਰਗ ਮੁੜ ਬਣਾਉਣਗੇ ‘ਦਿ ਕਲਰ ਪਰਪਲ’

ਸਟੀਵਨ ਸਪੀਲਬਰਗ ਤੇ ਓਪਰਾ ਵਿਨਫਰੇ ਨੇ ‘‘ ਦਿ ਕਲਰ ਪਰਪਲ’’ ਨੂੰ ਵੱਡੀ ਸਕਰੀਨ ’ਤੇ ਲੈ ਕੇ ਆਉਣ ਲਈ ਹੱਥ ਮਿਲਾਏ ਹਨ ਪਰ ਇਸ ਵਾਰ ਇਹ ਸੰਗੀਤਕ ਫਿਲਮ ਹੋਵੇਗੀ। ਵੈਰਾਇਟੀ ਦੀ ਰਿਪੋਰਟ ਮੁਤਾਬਕ ਇਸ ਪ੍ਰਾਜੈਕਟ ’ਤੇ ਵਾਰਨਰ ਬ੍ਰਦਰਜ਼ ਨੇ ਕੰਮ ਕੀਤਾ ਹੈ। ਇਸ ਫਿਲਮ ਦੇ ਨਿਰਮਾਣ ਵਿਚ ਕੁਇੰਸੀ ਜੋਨਜ਼ ਤੇ ਸਕੌਟ ਸੈਂਡਰਜ਼ ਵੀ ਸਹਿਯੋਗ ਦੇ ਰਹੇ ਹਨ। 36 ਸਾਲ ਪਹਿਲਾਂ ਐਲਿਸ ਵਾਲਕਰ ਦਾ ਨਾਵਲ ‘‘ਦਿ ਕਲਰ ਪਰਪਲ’’ ਪ੍ਰਕਾਸ਼ਿਤ ਹੋਇਆ ਸੀ ਜਿਸ ਨੂੰ ਪੁਲਿਤਜ਼ਰ ਪੁਰਸਕਾਰ ਮਿਲਿਆ ਸੀ। ਹੁਣ ਇਸ ਨੂੰ ਨਵੇਂ ਰੂਪ ਵਿਚ ਪੇਸ਼ ਕਰਨ ਦੀ ਤਿਆਰੀ ਹੋ ਰਹੀ ਹੈ ਜਿਸ ਲਈ ਅਦਾਕਾਰਾਂ, ਨਿਰਦੇਸ਼ਕ ਤੇ ਲੇਖਕਾਂ ਦੀ ਚੋਣ ਕੀਤੀ ਜਾਣੀ ਹੈ। 1985 ਵਿਚ ਸਪੀਲਬਰਗ ਨੇ ਇਸ ਦਾ ਨਿਰਮਾਣ ਤੇ ਨਿਰਦੇਸ਼ਨ ਕੀਤਾ ਸੀ ਜਿਸ ਤੋਂ ਪਹਿਲਾਂ ਵੂਪੀ ਗੋਲਡਬਰਗ ਨੇ ਦੱਖਣੀ ਅਮਰੀਕਾ ਦੀ ਇਕ ਸਿਆਹਫਾਮ ਔਰਤ ਸੈਲੀ ਦਾ ਕਿਰਦਾਰ ਨਿਭਾਇਆ ਸੀ ਜਿਸ ਦਾ ਉਸ ਦਾ ਪਿਓ ਤੇ ਪਤੀ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਹੈ। ਇਹ ਵਿਨਫਰੇ ਦੀ ਪਹਿਲੀ ਫਿਲਮ ਸੀ ਜਿਸ ਵਿਚ ਗੋਲਡਬਰਗ ਤੇ ਵਿਨਫਰੇ ਨੂੰ ਕ੍ਰਮਵਾਰ ਸਰਬੋਤਮ ਅਦਾਕਾਰਾ ਤੇ ਸਰਬੋਤਮ ਸਹਾਇਕ ਅਦਾਕਾਰਾ ਦਾ ਖਿਤਾਬ ਮਿਲਿਆ ਸੀ।