ਵਿਧਾਇਕ ਆਦੀਆ ਦੇ ਯਤਨਾ ਸਕਦਾ ਸ਼ਾਮਚੁਰਾਸੀ ਨੂੰ ਸਬ-ਤਹਿਸੀਲ ਬਣਾਉਣ ਦੀ ਮਿਲੀ ਮਨਜੂਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ 1 ਅਗਸਤ  , (ਚੁੰਬਰ) (ਸਮਾਜਵੀਕਲੀ)– ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਦੇ ਯਤਨਾ ਸਦਕਾ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਦੀ ਸਰਕਾਰ ਕੋਲੋਂ ਸ਼ਾਮਚੁਰਾਸੀ ਨੂੰ ਸਬ-ਤਹਿਸਲੀ ਬਨਾਉਣ ਦੀ ਮਨਜ਼ੂਰੀ ਮਿਲ ਗਈ ਹੈ। ਜਿਸ ਨਾਲ ਸਮੁੱਚੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਇਹ ਇਲਾਕੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ, ਕਿਉਂਕਿ ਉਕਤ ਖੇਤਰ ਵਿਚ ਅਨੇਕਾਂ ਪਿੰਡ ਪੈਣ ਕਰਕੇ ਲੋਕਾਂ ਨੂੰ ਆਪਣੇ ਛੋਟੇ ਮੋਟੇ ਕੰਮਾਂ ਲਈ ਸ਼ਹਿਰ ਜਾਣਾ ਪੈਂਦਾ ਸੀ। ਸਬ-ਤਹਿਸੀਲ ਬਨਣ ਨਾਲ ਇਹ ਸਾਰੇ ਕਾਰਜ ਸ਼ਾਮਚੁਰਾਸੀ ਵਿਚ ਹੀ ਸੰਪਨ ਹੋਣਗੇ। ਇਸ ਸਬੰਧੀ ਨਗਰ ਕੌਂਸਲ ਸ਼ਾਮਚੁਰਾਸੀ ਦੇ ਉਪ ਪ੍ਰਧਾਨ ਬਲਾਕ -1 ਐਸ ਸੀ ਸੈਲ ਦੇ ਚੇਅਰਮੈਨ ਨਿਰਮਲ ਕੁਮਾਰ ਨੇ ਦੱਸਿਆ ਕਿ ਸਮੁੱਚਾ ਇਲਾਕਾ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਦਾ ਧੰਨਵਾਦ ਕਰਦਾ ਹੈ। ਜਿੰਨ•ਾਂ ਨੇ ਸ਼ਾਮੁਚਰਾਸੀ ਖੇਤਰ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਇਸ ਇਲਾਕੇ ਦੇ ਅਨੇਕਾਂ ਪਿੰਡਾਂ ਦੀ ਹਾਲਤ ਸੁਧਾਰੀ ਹੈ। ਇਸ ਐਲਾਨ ਨਾਲ ਸ਼ਾਮਚੁਰਾਸੀ ਖੇਤਰ ਦਾ ਵਿਕਾਸ ਜਿੱਥੇ ਸਿਖਰਾਂ ਛੂਹਵੇਗਾ Àੁੱਥੇ ਹੀ ਇਸ ਖੇਤਰ ਦੇ ਲੋਕਾਂ ਦੀ ਚਿਰੋਕਣੀ ਮੰਗ ਵੀ ਪ੍ਰਵਾਨ ਹੋਈ ਹੈ।