ਵਾਹਿਗੁਰੂ ਜੀ ਦੀ ਮੇਹਰ ਤੇ NRI ਵੀਰਾ ਦੇ ਸਹਿਯੋਗ ਨਾਲ ਆਪਾ ਇਸ ਸੀਜਨ ਵਿੱਚ ਲੜਕੀਆ ਦੇ ਕਬੱਡੀ ਕੱਪਾ ਦੀ ਸੁਰੂਵਾਤ ਕਰ ਦਿੱਤੀ , ਸਾਰੇ ਪ੍ਰਮੋਟਰ ਵੀਰਾ ਅੱਗੇ ਤੇ ਪੰਜਾਬ, ਹਰਿਆਣੇ ਦੀਆ ਟੂਰਨਾਮੈਂਟ ਕਮੇਟੀਆਂ ਅੱਗੇ ਬੇਨਤੀ ਹੈ ਕਿ ਵੱਧ ਤੋ ਵੱਧ ਲੜਕੀਆ ਦੇ ਕਬੱਡੀ ਕੱਪ ਕਰਵਾਉ , ਮੈ ਬੇਨਤੀ ਕਰਦਾ ਹਾ ਕਿ ਸਾਡਾ ਸਾਥ ਦਿਉ ਮੁੰਡਿਆ ਵਾਗ ਕੁੜੀਆ ਦੇ ਵੀ ਕਬੱਡੀ ਕੱਪ ਕਰਵਾਉ ,

ਫਿਲੋਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਅੱਜ ਲੜਕੀਆ ਦਾ ਪਹਿਲਾਂ ਕਬੱਡੀ ਕੱਪ ਪਿੰਡ ਖੈਹਿਰੇ ਭੱਟੀਆ ( ਜਲੰਧਰ) ਵਿੱਚ ਹੋਇਆ ਜਿਸ ਵਿੱਚ ਲੜਕੀਆ ਦੀਆ 6 ਟੀਮਾਂ ਨੇ ਭਾਗ ਲਿਆ , ਕੋਟਲੀ ਥਾਨ ਸਿੰਘ ਜਲੰਧਰ, ਬਾਬਾ ਪੂਰਨ ਦਾਸ ਕਲੱਬ ਚੱਕ ਕਲਿਆਣ , ਐਨ ਆਰ ਆਈ ਕਲੱਬ ਮੋਗਾ , ਲੱਕੜਵਾਲੀ ਯੂ ਐਸ ਏ ਸਰਸਾ , ਖਾਲਸਾ ਕਬੱਡੀ ਕਲੱਬ ਰਾਜਸਥਾਨ , ਬਾਬਾ ਤੋਤਾ ਪੁਰੀ ਕਲੱਬ ਮਲੌਦ ਨੇ ਹਿੱਸਾ ਲਿਆ , ਇਹ ਟੂਰਨਾਮੈਂਟ ਸ:  ਅਵਤਾਰ ਸਿੰਘ ਘੋਲਾ ਖੈਹਿਰਾ ਅਮਰੀਕਾ ਵੱਲੋ ਕਰਵਾਇਆ ਗਿਆ ਤੇ ਮਹਿੰਦਰ ਸਿੱਧੂ ਨਿਊਯਾਰਕ ( ਪ੍ਰਧਾਨ ਮਹਿਲਾ ਕਬੱਡੀ ਅਮਰੀਕਾ ਤੇ ਪ੍ਰਧਾਨ ਪੰਜਾਬੀ ਵਿਰਸਾ ) ਤੇ ਹਰਪ੍ਰੀਤ ਸਿੰਘ ਬੱਬੂ ਰੋਡੇ ਦੀ ਅਗਵਾਈ ਵਿਚ ਇਹ ਟੂਰਨਾਮੈਂਟ ਹੋਇਆ ।

ਇਸ ਟੂਰਨਾਮੈਂਟ ਨੂੰ ਦੇਖਣ ਲਈ  ਔਰਤਾ ਵਿੱਚ ਕਾਫੀ ਉਤਸ਼ਾਹ ਸੀ ਤੇ ਬਹੁਤ ਨਾਮੀ ਸ਼ਖਸ਼ੀਅਤਾਂ ਆਈਆ ਜਿਸ ਵਿੱਚ ਮੇਨ ਮਹਿਮਾਨ MLA ਸ ਬਲਦੇਵ ਸਿੰਘ ਖੈਹਿਰਾ ਪਹੂੰਚੇ ।

ਇਸ  ਟੂਰਨਾਮੈਂਟ ਵਿੱਚ ਦੋ ਟੀਮਾਂ ਨੂੰ ਪਹਿਲਾਂ ਬਾਈ ਦੇ ਕੇ ਚਾਰ ਟੀਮਾਂ ਦੇ ਮੈਚ ਹੋਏ , ਪਹਿਲਾਂ ਮੈਚ ਬਾਬਾ ਪੂਰਨ ਦਾਸ ਕਲੱਬ ਚੱਕ ਕਲਿਆਣ ਨਾਲ ਤੋਤਾ ਪੁਰੀ ਕਲੱਬ ਮਲੌਦ ਤੇ ਦੂਜਾ ਮੈਚ  ਲੱਕੜਵਾਲੀ ਯੂ ਐਸ ਏ ਸਰਸਾ ਨਾਲ ਖਾਲਸਾ ਕਲੱਬ ਰਾਜਸਥਾਨ ਦਾ ਹੋਇਆ ਜਿਸ ਵਿੱਚ ਚੱਕ ਕਲਿਆਣ ਤੇ ਲੱਕੜਵਾਲੀ ਟੀਮ ਨੇ ਬਾਜੀ ਮਾਰੀ ਫਿਰ ਪਹਿਲਾਂ ਸੈਮੀਫਾਈਨਲ ਐਨ ਆਰ ਆਈ ਕਲੱਬ ਮੋਗਾ ਨਾਲ ਬਾਬਾ ਪੂਰਨ ਦਾਸ ਕਲੱਬ , ਚੱਕ ਕਲਿਆਣ  ਹੋਇਆ ਜਿਸ ਵਿੱਚ ਐਨ ਆਰ ਆਈ ਕਲੱਬ ਮੋਗਾ ਟੀਮ ਫਾਈਨਲ ਵਿੱਚ ਪੁੱਜੀ ਅਤੇ ਦੂਜਾ ਸੈਮੀਫਾਈਨਲ ਕੋਟਲੀ ਥਾਨ ਸਿੰਘ ਜਲੰਧਰ ਨਾਲ ਲੱਕੜਵਾਲੀ  ਯੂ ਐਸ ਏ ਸਰਸਾ  ਨਾਲ ਹੋਇਆ ਤੇ ਕੋਟਲੀ ਥਾਨ ਸਿੰਘ ਜਲੰਧਰ ਟੀਮ  ਫਾਈਨਲ ਵਿਚ ਪੁੱਜੀ ਅਤੇ ਫਿਰ ਸੈਮੀਫਾਈਨਲ ਹਾਰੀਆ ਟੀਮਾਂ ਦਾ ਮੈਚ ਤੀਜੀ ਤੇ ਚੌਥੀ ਪੁਜੀਸ਼ਨ ਲਈ  ਹੋਇਆ ਤੇ ਇਹ ਮੈਚ ਵੀ ਬਹੁਤ ਤਕੜਾ ਲੱਗਾ , ਅਤੇ ਲੱਕੜਵਾਲੀ ਯੂ ਐਸ ਏ ਸਰਸਾ ਟੀਮ ਚੌਥੀ ਪੁਜੀਸ਼ਨ ਤੇ ਆਈ ਤੇ ਬਾਬਾ ਪੂਰਨ ਦਾਸ ਕਲੱਬ , ਚੱਕ ਕਲਿਆਣ ਦੀ ਟੀਮ ਤੀਜੀ ਪੁਜੀਸ਼ਨ ਤੇ ਆਈ ।

ਅਤੇ ਬਾਅਦ ਫਾਈਨਲ ਮੈਚ ਕੋਟਲੀ ਥਾਨ ਸਿੰਘ ਜਲੰਧਰ ਨਾਲ ਐਨ ਆਰ ਆਈ ਕਲੱਬ ਮੋਗਾ ਦਾ ਬਹੁਤ ਤਕੜਾ ਲੱਗਾ । ਇਸ ਟੂਰਨਾਮੈਂਟ  ਤੋ ਐਨ ਆਰ ਆਰ ਮੋਗਾ ਟੀਮ ਨੇ ਪਹਿਲਾਂ ਇਨਾਮ ਜਿੱਤਿਆ ਤੇ ਕੋਟਲੀ ਥਾਨ ਸਿੰਘ ਜਲੰਧਰ ਟੀਮ ਦੂਜੇ ਸਥਾਨ ਤੇ ਆਈ ,ਇਸ ਮੈਚ ਵਿੱਚ ਅਵਤਾਰ ਸਿੰਘ ਘੋਲਾ ਖੈਹਿਰੇ USA ਵੱਲੋ ਰੇਡਾਂ ਜਫਿਆ ਤੇ ਦਿਲ ਖੋਲਕੇ ਪੈਸ਼ੇ ਲਾਏ , ਇਸ  ਟੂਰਨਾਮੈਂਟ ਵਿੱਚ ਪ੍ਰੋ: ਸੇਵਕ ਸ਼ੇਰਗੜ ਤੇ ਗੁਰਵਿੰਦਰ ਘਨੌਰ ਨੇ ਬਹੁਤ ਰੰਗ ਬੰਨੇ ਤੇ ਅੰਮ੍ਰਿਤਪਾਲ ਸਿੰਘ ਵਲਾਨ ਨੇ ਸਾਰੇ ਟੂਰਨਾਮੈਂਟ ਨੂੰ ਆਪਣੇ ਕੈਮਰੇ ਰਾਹੀ ਕਵਰ ਕੀਤਾ  ।