ਵਾਰਡ ਨੰਬਰ 95 ਦੀਆਂ ਮੈਨ ਸੜਕਾਂ ਤੇ ਲੁੱਕ ਪਾਉਣਾ ਦਾ ਉਦਘਾਟਨ ਸ੍ਰੀ ਰਾਕੇਸ਼ ਪਾਂਡੇ ਐਮ ਐਲ ਏ ਵੱਲੋਂ ਕੀਤਾ ਗਿਆ

ਲੁਧਿਆਣਾ(ਹਰਜਿੰਦਰ ਛਾਬੜਾ)- ਵਾਰਡ ਨੰਬਰ 95 ਦੇ ਕੌਂਸਲਰ ਗੁਰਚਰਨਦੀਪ ਦੀਪਾ ਦੀ ਅਣਥੱਕ ਮਿਹਨਤ ਸਦਕਾ ਅੱਜ ਖਜੂਰ ਚੋਕ ਤੋ ਸਲੇਮ ਟਾਬਰੀ ਰੋਡ ਤੱਕ ਲੁੱਕ ਪਾਉਣ ਦਾ ਕੰਮ ਰਾਕੇਸ਼ ਪਾਂਡੇ ਐਮ ਐਲ ਏ ਲੁਧਿਆਣਾ ਅਤੇ ਗੁਰਚਰਨਦੀਪ ਦੀਪਾ ਕੋਸਲਰ ਵੱਲੋਂ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੁੱਲਾ ਨਿਵਾਸੀਆ ਨੇ ਦੱਸਿਆ ਕਿ ਇਹਨਾਂ ਸੜਕਾਂ ਤੇ ਬਹੁਤ ਜਿਆਦਾ ਟੋਏ ਪਏ ਹੋਏ ਸਨ ਅਤੇ ਸੜਕਾਂ ਜਗ੍ਹਾ ਜਗ੍ਹਾ ਤੋ ਟੁੱਟੀਆਂ ਹੋਈਆਂ ਸਨ ।

ਮਹੁੱਲਾ ਨਿਵਾਸੀਆ ਨੇ ਅਤੇ ਕੋਸ਼ਲਰ ਗੁਰਚਰਨਦੀਪ ਦੀਪਾ ਨੇ ਸ੍ਰੀ ਰਾਕੇਸ਼ ਪਾਂਡੇ ਐਮ ਐਲ ਏ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ ।ਇਸ ਮੌਕੇ ਤੇ ਹੋਰਨਾਂ ਇਲਾਵਾ ਰਾਮ ਆਸਰਾ ਬੰਗੜ, ਦੁਸਾਂਤ ਪਾਂਡੇ, ਗੋਪੀ ਕੋਸ਼ਲਰ, ਰੇਸ਼ਮ ਨੰਤ , ਗੁਰਮੇਜ ਸਿੰਘ, ਸੋਨੂੰ ਧੀਰ, ਗੁਲਾਬ ਸਿੰਘ, ਕਾਲਾ ਨਾਮਧਾਰੀ, ਭਾਟੀਆ ਸਾਹਿਬ, ਰਾਜ ਕੁਮਾਰ ਪ੍ਰਧਾਨ, ਹਨੀ ਤੁਲੀ,ਹੀਰਾ ਸਿੰਘ, ਕੁੱਕੂ, ਗਾਭਾ, ਪਰਮਜੀਤ ਚੌਹਾਨ, ਪਾਲੀ ਬਾਸ਼ਲ ਪਰੇਮ ਸਿੰਘ, ਜਸਵਿੰਦਰ ਸਿੰਘ, ਗੋਰਾ ਲਾਇਟ ਵਾਲਾ, ਸੋਹਣ ਸਿੰਘ, ਰੋਸ਼ਨ ਸਿੰਘ ਆਦਿ ਮੋਜੂਦ ਸਨ।