ਵਾਤਾਵਰਣ ਨੂੰ ਬਚਾਉਣ ਲਈ ਇਲਾਕੇ ਦੇ ਕਿਸਾਨਾਂ ਲਈ ਚਾਨਣ ਮੁਨਾਰਾ ਹਨ ਅਗਾਂਹਵਧੂ ਕਿਸਾਨ ਸੁਦਾਗਰ ਸਿੰਘ ਅਤੇ ਨਰਿੰਦਰ ਸਿੰਘ ਪਿੰਡ ਰਾਏਪੁਰ ਬਲਾਕ ਖੰਨਾ।

(ਸਮਾਜ ਵੀਕਲੀ) :ਇੱਕਵੀਂ ਸਦੀ ਵਿੱਚ ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ  ਇਸ ਵਿਕਾਸ ਬਦਲੇ ਵਾਤਾਵਰਣ ਅਤੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ।ਇਸ ਵਿਕਾਸ ਦੀ ਕੀਮਤ ਅਸੀਂ ਆਪਣੇ ਕੁਦਰਤੀ ਸੋਮਿਆਂ ਨੂੰ ਪਲੀਤ ਕਰਕੇ ਚੁੱਕਾ ਰਹੇ ਹਾਂ।ਕੁਦਰਤੀ ਸੋਮਿਆਂ ਦੀ ਅਹਿਮੀਅਤ ਸਮਝਣ ਵਿੱਚ ਅਸੀਂ ਪਹਿਲਾ ਹੀ ਬਹੁਤ ਦੇਰੀ ਕਰ ਚੁਕੇ।ਹੁਣ ਸਮਾਂ ਆ ਗਿਆ ਕਿ ਅਸੀਂ ਕੁਦਰਤੀ ਸੋਮਿਆਂ ਨੂੰ ਸਾਂਭਣ ਵਿੱਚ ਆਪਣਾ ਯੋਗਦਾਨ ਪਾਈਏ।

ਇਹਨਾਂ ਕੁਦਰਤੀ ਸੋਮਿਆਂ ਦੀ ਅਹਿਮੀਅਤ ਸਮਝਣ ਵਾਲੇ ਕਿਸਾਨ ਹਨ ਸੁਦਾਗਰ ਸਿੰਘ ਅਤੇ ਨਰਿੰਦਰ ਸਿੰਘ।ਕੁਦਰਤੀ ਸੋਮਿਆਂ ਅਤੇ ਵਾਤਾਵਰਣ ਨੂੰ ਸਾਂਭਣ ਲਈ ਅਗਾਂਹਵਧੂ ਕਿਸਾਨ ਸੁਦਾਗਰ ਸਿੰਘ ਅਤੇ ਨਰਿੰਦਰ ਸਿੰਘ ਪਿੰਡ ਰਾਏਪੁਰ ਬਲਾਕ ਖੰਨਾ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।ਉਹਨਾਂ ਨੇ ਸਾਲ 2017 ਆਪਣੇ ਖੇਤਾਂ ਵਿੱਚ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਾਈ। ਕਿਸਾਨ ਵੱਲੋਂ ਲੱਗਭਗ 50 ਏਕੜ ਦੀ ਆਲੂਆਂ ਦੀ ਕਾਸ਼ਤ ਇਸ ਸਾਲ ਕਰ ਰਹੇ ਹਨ।

ਆਲੂਆਂ ਦੀ ਕਾਸ਼ਤ ਝੋਨੇ ਦੇ ਨਾੜ ਨੂੰ ਖੇਤ ਵਿੱਚ ਰਲਾ ਕਿ ਕਿਸਾਨ ਵੱਲੋਂ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਵਲੋਂ ਕਿਸਾਨ ਨੂੰ ਮਲਚਰ ਤੇ ਸਬਸਿਡੀ ਇਸ ਸਾਲ ਦਿੱਤੀ ਗਈ ਹੈ। ਵਿਭਾਗ ਵੱਲੋਂ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਇਹਨਾਂ ਕਿਸਾਨ ਵੀਰਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਹ ਦੋਵੇਂ ਕਿਸਾਨ ਇਲਾਕੇ ਦੇ ਬਾਕੀ ਕਿਸਾਨਾਂ ਲਈ ਚਾਨਣ ਮੁਨਾਰਾ ਹਨ।ਉਹਨਾਂ ਕਿਸਾਨ ਵੀਰਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਾਗਾਉਣ ਦੀ ਅਪੀਲ ਕੀਤੀ।

ਖੇਤੀਬਾੜੀ ਵਿਭਾਗ ਨੇ ਲਗਾਤਾਰ ਵਾਤਾਵਰਣ ਸੰਭਾਲਣ ਵਾਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਹੈ।ਖੇਤੀਬਾੜੀ ਵਿਭਾਗ ਬਲਾਕ ਖੰਨਾ ਵਲੋਂ ਵਟਸ ਐਪ ਗਰੁੱਪ ਅਤੇ ਯੂ ਟਿਊਬ ਚੈਨਲ ਰਹੀ ਸਫ਼ਲ ਕਿਸਾਨਾਂ ਦੀਆਂ ਕਹਾਣੀਆਂ ਅਤੇ ਤਜ਼ਰਬੇ ਸਾਂਝੇ ਕੀਤੇ ਜਾ ਰਹੇ ਹਨ ਤਾਂ ਜੋ ਬਾਕੀ ਦੇ ਕਿਸਾਨ ਵੀ ਇਹਨਾਂ ਸਫ਼ਲ ਕਿਸਾਨਾਂ ਤੋਂ ਪ੍ਰੇਣਾ ਲੈ ਸਕਣ। ਵਾਤਾਵਰਣ ਨੂੰ ਸੰਭਾਲਣ ਲਈ ਕਿਸਾਨ ਵੀਰਾਂ ਦਾ ਸਹਿਯੋਗ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ।