ਲੜਕੀਆ ਦੀਆ ਕਬੱਡੀ ਟੀਮਾਂ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਮਾਰਦੀਆ ਪੁੱਜੀਆ ਦਿੱਲੀ : ਬੱਬੂ ਰੋਡੇ

ਦਿੱਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਦਿੱਲੀ ਵਿੱਚ ਕਿਸਾਨਾਂ ਦਾ ਆਦੋਲਨ ਗਰਮ ਹੁੰਦਾ ਨਜਰ ਆ ਰਿਹਾ ਹੈ , ਸਾਰੀਆ ਕਿਸਾਨਾਂ ਜਥੇਬੰਦੀਆ ਦਾ ਤੇ ਕਈ ਸੂਬਿਆ ਦੇ ਕਿਸਾਨਾਂ ਦਾ ਏਕਾ ਵੱਧਦਾ ਜਾ ਰਿਹਾ ਹੈ । ਦਿੱਲੀ ਵਿੱਚ ਹਰ ਇੱਕ ਕਿਸਾਨ ਆਪਣੇ ਹੱਕਾਂ ਲਈ ਲੜਦਾ ਪਹੂੰਚ ਰਿਹਾ ਜਿਥੇ ਅਨੇਕਾ ਕਿਸਾਨ, ਗਾਇਕ, ਮਜਦੂਰ, ਸਾਬਕਾ ਮੁਲਾਜਮ ,ਬੱਚੇ, ਬੁੱਢੇ , ਬੀਬੀਆ ਤੇ ਖਿਡਾਰੀ , ਕਮੈਟਰ, ਰੈਫਰੀ , ਕੋਚ , ਟੂਰਨਾਮੈਂਟ ਕਮੇਟੀਆਂ ਪਹੂੰਚ ਰਹੀਆ ਹਨ ।

ਉੱਥੇ ਪਿਛਲੇ 2 ਦਿਨਾਂ ਤੋ ਪਹੂੰਚ ਰਹੇਆ ਲੜਕੀਆ ਦੀਆ ਕਬੱਡੀ ਟੀਮਾਂ ਜਿੱਥੇ ਬੱਬੂ ਰੋਡੇ ਨਾਲ ਗੱਲ ਬਾਤ ਕਰਦੇ ਉਨ੍ਹਾਂ ਦੇ ਦੱਸਿਆ ਕਿ ਜਿਨੀਆ ਵੀ ਲੜਕੀਆ ਦੀਆ ਟੀਮਾਂ ਆਪਣੇ ਹੱਕਾਂ ਲਈ ਦਿੱਲੀ ਪਹੂੰਚ ਰਹੀਆ ਜਿਵੇ ਜੇ ਕਿਤੇ ਕਬੱਡੀ ਟੂਰਨਾਮੈਂਟ ਹੁੰਦਾ ਉਹ ਕਿਸਾਨ ਹੀ ਕਰਵਾਉਦੇ ਤੇ ਕਿਸਾਨਾਂ ਦੇ ਪੁੱਤ ,ਧੀਆ ਹੀ ਖੇਡਦੀਆ ਜੇ ਕਿਸਾਨਾਂ ਦੇ ਹੱਕ ਨਾ ਮਿਲਨਗੇ ਤਾ ਫਿਰ ਕੋਈ ਟੂਰਨਾਮੈਂਟ ਨਹੀ ਹੋਵੇਗਾ ਕਿਉਂਕਿ ਜੇ ਕਿਸਾਨਾਂ ਨੂੰ ਆਪਣੇ ਖੇਤਾ ਵਿੱਚ ਫਾਈਦਾ ਨਾ ਹੋਇਆ ਤਾ ਉਹ ਟੂਰਨਾਮੈਂਟ ਨਹੀ ਕਰਵਾ ਸਕਣਗੇ ਅਤੇ ਪੂਰੇ ਵਰਲਡ ਵਿੱਚ ਜੋ ਇਨਸਾਨ ਪੇਟ ਭਰਨ ਲਈ ਕੁਝ ਰੋਟੀ , ਬਰਗਰ, ਪੀਜਾ ਜਾ ਕੁਝ ਹੋਰ ਖਾਦਾ ਹੈ ਤਾ ਉਹ ਕਿਸਾਨ ਦੇ ਖੇਤਾ ਵਿੱਚੋਂ ਜਾਦਾ ,ਕਿਸਾਨਾਂ ਦਾ ਦੁਨੀਆ ਵਿੱਚ ਇੱਕ ਅਹਿਮ ਰੋਲ ਹੈ ਜਿਸ ਨੂੰ ਅੰਨਦਾਤਾ ਕਹਿੰਦੇ ਹਨ , ਉਨ੍ਹਾਂ ਇਹ ਵੀ ਕਿਹਾ ਕਿਹਾ ਕਿ ਸਾਡਾ ਹਰ ਇੱਕ ਦਾ ਫਰਜ ਬਣਦਾ ਹੈ ਕਿ ਅੱਜ ਕਿਸਾਨਾਂ ਦੇ ਹੱਕ ਵਿੱਚ ਆਉ , ਜੇ ਅੱਜ ਅਸੀ ਆਪਣੇ ਹੱਕਾਂ ਲਈ ਨਾ ਬੋਲੇ ਤਾ ਪਰਾਈਵੇਟ ਕੰਪਨੀਆ ਸਾਡੀਆ ਜਮੀਨਾ ਤੇ ਕਬਜ਼ਾ ਕਰਨ ਲਈ ਜਿਆਦਾ ਟਾਈਮ ਨਹੀ ਲਾਉਣਗੀਆ ।

ਪਿਛਲੇ ਕਈ ਦਿਨਾਂ ਤੋ ਪੰਜਾਬ ਹਰਿਆਣੇ ਦੇ ਟੂਰਨਾਮੈਂਟ ਬੰਦ ਕੀਤੇ ਹਨ ਸਾਰੇ ਖਿਡਾਰੀ ਤੇ ਕੋਚ ਆਪਣਾ ਆਪਣਾ ਸਹਿਯੋਗ ਦੇਣ ਲਈ ਦਿੱਲੀ ਕਿਸਾਨਾਂ ਦੇ ਹੱਕ ਵਿੱਚ ਪਹੂੰਚ ਰਹੇ ਹਨ ਉੱਥੇ ਪਿਛਲੇ ਦਿਨਾ ਤੋ ਲੜਕੀਆ ਦੀ ਕਬੱਡੀ ਟੀਮ ਐਨ ਆਰ ਆਈ ਕਬੱਡੀ ਕਲੱਬ ਮੋਗਾ ਕੋਚ ਮੀਤਾ ਰੌਤਾ , ਬੱਬੂ ਰੋਡੇ ਬਦੌਲਤ ਪਹੂੰਚੀ ਹੋਈ ਹੈ ਤੇ ਫਿਰ ਸਹੀਦ ਭਗਤ ਸਿੰਘ ਕਬੱਡੀ ਕਲੱਬ ਪਟਿਆਲਾ ਕੋਚ ਬਬਲੀ ਦੀ ਅਗਵਾਈ ਵਿਚ ਪੁੱਜੀ ਤੇ ਮਾਲਵਾ ਸਪੋਰਟਸ ਕਲੱਬ ਸਮਰਾਲਾ ਕੋਚ ਕੁੰਡਾ ਦੀ ਬਦੋਲਤ ਪੁੱਜੀਆ ਫਿਰ ਕੋਟਲੀ ਥਾਨ ਸਿੰਘ ਜਲੰਧਰ ਕੋਚ ਕੁਲਵਿੰਦਰ ਸਿੰਘ ਤੇ ਸੰਧੂ ਸਟੇਡੀਅਮ ਮਾਨਾ ਵਾਲੀ ਅੰਮ੍ਰਿਤਸਰ ਕੋਚ ਕਸ਼ਮੀਰ ਸਿੰਘ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ , ਬਾਕੀ ਰਹਿੰਦੀਆ ਟੀਮਾਂ ਵੀ ਜਲਦੀ ਹੀ ਪਹੂੰਚ ਰਹੀਆ ਹਨ ।

ਇੱਥੇ ਬੱਬੂ ਰੋਡੇ ਨਾਲ ਗੱਲ ਬਾਤ ਕਰਦੇ ਉਨ੍ਹਾਂ ਇਹ ਵੀ ਦੱਸਿਆ ਕਿ ਜੋ ਖੇਡ ਪ੍ਰਮੋਟਰ ਕਬੱਡੀ ਨੂੰ ਸਪੋਟ ਕਰਦੇ ਦੇਸ਼ਾ ਵਿਦੇਸ਼ਾ ਵਿੱਚ ਬੈਠੇ ਉਹ ਕਿਸਾਨਾਂ ਦੇ ਹੱਕ ਵਿੱਚ ਬੋਲ ਰਹੇ ਹਨ , ਕਈ ਦੇਸ਼ਾ ਵਿੱਚ ਉਨ੍ਹਾਂ ਨੇ ਮੋਦੀ ਸਰਕਾਰ ਵਿਰੁੱਧ ਰੋਸ ਜਤਾਇਆ ਤੇ ਇੱਥੇ ਦਿੱਲੀ ਵਿੱਚ ਬੈਠੇ ਕਿਸਾਨਾਂ ਦੀ ਜਿਸ ਵੀ ਤਰ੍ਹਾਂ ਦੀ ਮੱਦਦ ਹੋ ਸਕਦੀ ਉਹ ਕਰ ਰਹੇ ਹਨ ।

ਸਾਰੇ ਕਬੱਡੀ ਪ੍ਰਮੋਟਰ ਅੰਕਲ ਮਹਿੰਦਰ ਸਿੱਧੂ ਨਿਊਯਾਰਕ ( ਪ੍ਰਧਾਨ ਅਮਰੀਕਾ ਮਹਿਲਾ ਕਬੱਡੀ ਤੇ ਪੰਜਾਬੀ ਵਿਰਸਾ) , ਘੋਲਾ ਖਹਿਰਾ USA , ਕਾਲਾ ਟਰੇਸ਼ੀ USA , ਜੈਲਾ ਧੂਰਕੋਟ USA ,ਦੀਪੀ ਸਿੱਧੂ ਰਕਬਾ USA , ਜਸਵੰਤ ਬੱਲ USA , ਸੁੱਖੀ USA ਸੈਟਰਵੈਲੀ ਕਲੱਬ, ਜਤਿੰਦਰ ਜੌਹਲ USA ਮਨਦੀਪ ਰੋਡੇ USA, ਸ਼ਰਨਾ ਥਿੰਦ USA , ਕਮਲ ਵੈਰੋਕੇ USA , ਚੈਅਰਮੈਨ ਕੁਲਦੀਪ ਬਾਸੀ ਆਸਟ੍ਰੇਲੀਆ , ਪ੍ਰਧਾਨ ਬਲਜੀਤ ਸੇਖਾ ਆਸਟ੍ਰੇਲੀਆ ਕਬੱਡੀ ਫੈਡਰੇਸ਼ਨ , ਨਵ ਜੈਲਦਾਰ ਆਸਟ੍ਰੇਲੀਆ , ਜੱਗੀ ਉਪਲ ਆਸਟ੍ਰੇਲੀਆ , ਗੁਰਸੇਵਕ ਢਿਲੋਂ ਕਨੇਡਾ , ਰਵਿੰਦਰ ਜੱਸਲ ਸਿਆਰਾਲਿਉਨ , ਸੁਦਾਗਰ ਮਨੀਲਾ , ਗੁਰਸ਼ੇਵਕ ਮਨੀਲਾ , ਜੋਨੀ ਮਨੀਲਾ , ਬਿੱਟਾ ਮਨੀਲਾ , ਸੈਬਰ ਲੰਡੇ ਮਨੀਲਾ , ਸਰਬਜੀਤ ਮਲੇਸ਼ੀਆ , ਪ੍ਰੀਤ ਖੰਡੇਵਾਲਾ ਮਲੇਸ਼ੀਆ , ਬੀਰਾ ਦਾਤੇਵਾਸ , ਗੋਪੀ ਪੱਡਾ , ਕੁਲਦੀਪ,ਗੋਪੀ ਸ਼ਾਹ ਆਲਮ ਮਲੇਸ਼ੀਆ , ਬਲਵਿੰਦਰ , ਨਸ਼ੀਮ ਪਰਿੰਦਾ , ਕੰਵਲਜੀਤ ਨਾਰਵੇ ,ਕਾਕਾ ਤੇ ਭੋਲਾ ਜਾਗਪੁਰ U.K , ਰਾਜਾ ਬੁੱਟਰ ਆਸਟ੍ਰੇਲੀਆ, ਸੇਬੀ ਤੇ ਸ਼ਿੰਗਾਰਾ ਜੰਡੀ , ਬਲਕਰਨ ਪੰਜਗਰਾਈਂ ਜਰਮਨ , ਇੰਦਰਜੀਤ ਜਰਮਨ , ਮਨਜੀਤ ਰੁੜਕਾ ਆਸਟੇਰੀਆ , ਸ਼ਨੀ ਮਨੀ ਜਲੰਧਰੀਆਂ USA , ਜਾਨੂੰ USA , ਗੁਰਲਾਲ ਭਾਉ USA , ਕੁਲਵੰਤ ਨਿਜਰ. USA , ਕਮਲ ਭਿੰਦਾ ਤੇ ਸਿਕੰਦਰ ਵੈਰੋਕੇ USA , ਰਮਨ ਹੋਗਕੋਗ , ਕੁਲਦੀਪ ਗਿੱਲ ਕਨੇਡਾ , ਸਨੀ ਚੌਧਰੀ ਆਦਿ ਨੇ ਦੱਸਿਆ ਕਿ ਸਾਨੂੰ ਕਿਸਾਨਾਂ ਨਾਲ ਡੱਟ ਕੇ ਖੜਨ ਦੀ ਲੋੜ ਹੈ ।