ਲੋਕਾਂ ਦੀ ਮਦਦ ਲਈ ਨਿੱਤਰੀ ਸੰਸਦ ਮੈਂਬਰ

ਲੰਡਨ: ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਨਾਦੀਆ ਵਿੱਟੋਮ (23) ਯੂਕੇ ਦੇ ਲੋਕਾਂ ਦੀ ਮਦਦ ਲਈ ਸਾਂਭ-ਸੰਭਾਲ ਕਾਮੇ ਵਜੋਂ ਆਪਣੇ ਪੁਰਾਣੇ ਕਿੱਤੇ ’ਤੇ ਪਰਤ ਆਈ ਹੈ। ਦੱਸਣਯੋਗ ਹੈ ਕਿ ਇੰਗਲੈਂਡ ਵਿਚ ਸਥਿਤੀ ਚਿੰਤਾਜਨਕ ਹੈ। ਪੰਜਾਬੀ ਪਿਤਾ ਦੀ ਧੀ ਹਾਊਸ ਆਫ਼ ਕਾਮਨਜ਼ ਵਿਚ ਸਭ ਤੋਂ ਨਿੱਕੀ ਉਮਰ ਦੀ ਸੰਸਦ ਮੈਂਬਰ ਹੈ। ਉਹ ਸਦਨ ਵਿਚ ਨੌਟਿੰਘਮ ਦੀ ਨੁਮਾਇੰਦਗੀ ਕਰਦੀ ਹੈ। ਉਹ ਆਪਣੀ ਤਨਖ਼ਾਹ ਵਿਚੋਂ ਵੀ ਆਰਥਿਕ ਮਦਦ ਦੇਵੇਗੀ।