‘ਰਾਜ ਨਹੀਂ ਸੇਵਾ’ ਟਰੈਕ ਨਾਲ ਨਿਸ਼ਾਨ Àੁੱਚੇ ਵਾਲਾ ਫਿਰ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ, 1 ਅਗਸਤ (ਚੁੰਬਰ) (ਸਮਾਜਵੀਕਲੀ) – ਗੁਰੂ ਰਿਕਾਰਡਸ ਵਲੋਂ ਨਿਸ਼ਾਨ Àੱੁਚੇ ਵਾਲਾ ਦਾ ਟਰੈਕ ‘ ਰਾਜ ਨਹੀਂ ਸੇਵਾ’ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਟਰੈਕ ਬਲਵੀਰ ਬੈਂਸ ਕੈਨੇਡਾ ਦੀ ਪੇਸ਼ਕਸ਼ ਹੈ ਜਿਸ ਦੇ ਪ੍ਰੋਡਿਊਸਰ ਗੁਰਸ਼ਰਨ ਸਿੰਘ ਸ਼ਾਹੀ ਹਨ। ਸੰਗੀਤ ਹਰੀ ਅੰਮ੍ਰਿਤ ਦਾ ਹੈ ਅਤੇ ਲੇਖਕ ਦਵਿੰਦਰ ਜੱਸਲ ਹਨ। ਨਿਸ਼ਾਨ Àੁੱਚੇ ਵਾਲਾ ਦੇ ਇਸ ਟਰੈਕ ਦੇ ਪੋਸਟਰ ਨੂੰ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕੀਤਾ ਗਿਆ। ਜਿਸ ਨੂੰ ਵੱਖ-ਵੱਖ ਗਾਇਕਾਂ ਅਤੇ ਹੋਰ ਸੰਗੀਤ ਪ੍ਰੇਮੀਆਂ ਵਲੋਂ ਕਾਫ਼ੀ ਪ੍ਰਮੋਟ ਕੀਤਾ ਜਾ ਰਿਹਾ ਹੈ। ਉਕਤ ਗਾਇਕ ਇਸ ਤੋਂ ਪਹਿਲਾਂ ਵੀ ਕਈ ਟਰੈਕ ਸਮੇਂ ਦੀ ਤਰਜਮਾਨੀ ਕਰਦੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ।