ਰਾਜ ਆਧਾਰ ਕਾਰਡ ਕਾਰਨ ਰਾਸ਼ਨ ਕਾਰਡਾਂ ’ਚੋਂ ਨਾਂਅ ਨਾ ਕੱਟਣ: ਪਾਸਵਾਨ

ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਆਧਾਰ ਕਾਰਡ ਨਾ ਹੋਣ ਕਾਰਨ ਰਾਜ ਸਰਕਾਰਾਂ ਲਾਭਪਾਤਰੀਆਂ ਦੇ ਨਾਂਅ ਰਾਸ਼ਨ ਕਾਰਡ ਡੇਟਾ ਵਿੱਚੋਂ ਨਾ ਕੱਟਣ। ਇਹ ਜਾਣਕਾਰੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲਾਭਪਾਤਰੀਆਂ ਦੀ ਰਾਸ਼ਨ ਕਾਰਡ ਡਿਪੂਆਂ ਉੱਤੇ ਸ਼ਨਾਖਤ ਆਧਾਰ ਪ੍ਰਮਾਣਕਤਾ ਰਾਹੀਂ ਇਲੈਕਟ੍ਰਾਨਿਕ ਪ੍ਰਣਾਲੀ ਰਾਹੀਂ ਹੁੰਦੀ ਹੈ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਲਾਭਪਾਤਰੀਆਂ ਨੂੰ ਆਧਾਰ ਨਾ ਹੋਣ ਕਾਰਨ ਸੂਚੀ ਵਿਚੋਂ ਨਾ ਕੱਢਿਆ ਜਾਵੇ ਅਤੇ ਕੋਈ ਹੋਰ ਤਰੀਕਾ ਲੱਭ ਲਿਆ ਜਾਵੇ ਅਤੇ ਆਧਾਰ ਕਾਰਡ ਨਾ ਹੋਣ ਕਾਰਨ ਕਿਸੇ ਵੀ ਹਾਲਤ ਵਿੱਚ ਖਪਤਕਾਰ ਨੂੰ ਸਰਕਾਰੀ ਰਾਸ਼ਨ ਤੋਂ ਵਾਂਝਾ ਨਾ ਕੀਤਾ ਜਾਵੇ।