ਰਾਏਪੁਰ ਅਰਾਈਆਂ ਵਿਖੇ ਈਦ ਉਲ ਜਿਹਾ ਦਾ ਤਿਉਹਾਰ ਮਨਾਇਆ

ਅੱਪਰਾ (ਸਮਾਜ ਵੀਕਲੀ)-ਇੱਥੋਂ ਨਜ਼ਦੀਕੀ ਪਿੰਡ ਰਾਏਪੁਰ ਅਰਾਈਆਂ ਵਿਖੇ ਚੌਧਰੀ ਮੁਹੰਮਦ ਅਲੀ ਪੋਸਵਾਲ ਚੇਅਰਮੈਨ ਗੁੱਜਰ ਵਿਕਾਸ ਪ੍ਰੀਸ਼ਦ ਪੰਜਾਬ ਦੀ ਅਗਵਾਈ ਹੇਠ ਉਸਦੇ ਗ੍ਰਹਿ ਵਿਖੇ ਈਦ ਉਲ ਜਿਹਾ (ਬਕਰੀਦ) ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ੋਸ਼ਲ ਡਿਸਟੈਂਸਿੰਗ ਦਾ ਵੀ ਖਾਸ ਧਿਆਵ ਰੱਕਿਆ ਗਿਆ। ਉਪਰੰਤ ਬੋਲਦਿਆਂ ਚੌਧਰੀ ਮੁਹੰਮਦ ਅਲੀ ਪੋਸਵਾਲ ਚੇਅਰਮੈਨ ਗੁੱਜਰ ਵਿਕਾਸ ਪ੍ਰੀਸ਼ਦ ਪੰਜਾਬ ਨੇ ਕਿਹਾ ਕਿ ਹਰ ਤਿਉਹਾਰ ਹਰ ਧਰਮ ਸਮਾਜ ਦੇ ਲੋਕਾਂ ਨੂੰ ਇੱਕ ਧਾਗੇ ‘ਚ ਪਿਰੋਣ ਦਾ ਕੇਮ ਕਰਦਾ ਹੈ। ਉਨਾਂ ਕਿਹਾ ਕਿ ਤਿਉਹਾਰ ਮਨੱਖ ‘ਚ ਭਾਈਚਾਰਕ ਏਕਤਾ ਤੇ ਸ਼ਹਿਣਸ਼ੀਲਤਾ ਪੈਦਾ ਕਰਦੇ ਹਨ। ਇਸ ਮੌਕੇ ਮੁਰਾਦ ਅਲੀ, ਨੂਰ ਆਲਮ, ਬਿੱਟੂ ਆਦਿ ਵੀ ਹਾਜ਼ਰ ਸਨ।