ਯੂਰੋ 2020 ਲਈ ਇਟਲੀ ਨੇ ਕੀਤਾ ਕੁਆਲੀਫਾਈ

ਇਟਲੀ ਦੀ ਫੁੱਟਬਾਲ ਟੀਮ ਯੂਰੋ 2020 ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਯੂਰੋ ਕੁਆਲੀਫਾਇਰ ਵਿਚ ਇਟਲੀ ਨੇ ਯੂਨਾਨ ਨੂੰ 2-0 ਨਾਲ ਹਰਾ ਕੇ ਅਗਲੇ ਸਾਲ ਹੋਣ ਵਾਲੇ ਇਸ ਟੂਰਨਾਮੈਂਟ ਦੀ ਟਿਕਟ ਹਾਸਲ ਕੀਤੀ। ਇਟਲੀ ਦੀ ਟੀਮ ਆਪਣੇ ਫੁੱਟਬਾਲ ਇਤਿਹਾਸ ਵਿਚ ਦੂਜੀ ਵਾਰ ਹਰੇ ਰੰਗ ਦੀ ਜਰਸੀ ਵਿਚ ਉਤਰੀ।