ਯੂਨਾਈਟਿਡ ਹਿਊਮਨ ਰਾਈਟਸ ਫ਼ਰੰਟ ਪੰਜਾਬ ਦੀ ਮੀਟਿੰਗ ਹੋਈ

ਮਹਿਤਪੁਰ (ਸਮਾਜ ਵੀਕਲੀ)(ਨੀਰਜ ਵਰਮਾ)-  ਯੂਨਾਈਟਿਡ ਹਿਊਮਨ ਰਾਈਟਸ ਫ਼ਰੰਟ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਦੀ ਅਗਵਾਈ ਹੇਠ ਹੋਈ ।ਇਸ ਮੀਟਿੰਗ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪੂਰੀ ਤਰਾਂ ਨਾਲ ਪਾਲਣਾ ਕਰਕੇ ਹੋਏ ਕੁੱਝ ਅਹੁਦੇਦਾਰਾਂ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਉਹਨਾਂ ਆਪਣੀ ਟੀਮ ਵਿੱਚ ਵਾਧਾ ਕਰਦਿਆਂ ਹੋਇਆਂ ਸਤਪਾਲ ਸਿੰਘ ਜੋੜਾ ਨੂੰ ਮਾਲਵਾ ਜੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਜਿਸ ਤੇ ਸਾਰੇ ਅਹੁਦੇਦਾਰਾਂ ਨੇ ਸਹਿਮਤੀ ਪ੍ਰਗਟਾਈ।

ਉਸ ਮੌਕੇ ਪ੍ਰਧਾਨ ਸੋਹਲ ਨੇ ਕਿਹਾ ਇਸ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਡੀ ਟੀਮ ਫ਼ਰੰਟ ਤੇ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਤੇ ਕਰਦੀ ਰਹੇਗੀ।ਇਸ ਮੌਕੇ ਮੁਖਤਿਆਰ ਸਿੰਘ ਬੰਗੜ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਜੰਟ ਸਿੰਘ ਰੁਪਾਣਾ ਮੀਤ ਪ੍ਰਧਾਨ ਤੇ ਐਕਸ਼ਨ ਕਮੇਟੀ ਮੈਂਬਰ,ਡਾ ਸਨੀ ਅਰੋੜਾ ਕੋਟ ਈਸੇ ਖਾਂ ,ਸਤਪਾਲ ਸਿੰਘ ਜੋੜਾ,ਆਸਾ ਸਿੰਘ ਵਿਰਕ ਆਦਿ ਹਾਜਰ ਸਨ।