ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਸੰਘਰਸ਼ ਤੇਜ਼, ਜੁਆਇੰਟ ਫੋਰਮ ਦੇ ਸੱਦੇ ਤੇ ਕੀਤੀ ਗੇਟ ਰੈਲੀ

ਸ਼ਾਮਚੁਰਾਸੀ, 10 ਜੁਲਾਈ (ਚੁੰਬਰ)  (ਸਮਾਜਵੀਕਲੀ)- ਜੁਆਇੰਟ ਫੋਰਮ ਦੇ ਸੱਦੇ ਤੇ ਮੰਡਲ ਹੁਸ਼ਿਆਰਪੁਰ ਦੇ ਕਰਮਚਾਰੀਆਂ ਵਲੋਂ ਗੇਟ ਰੋਸ ਰੈਲੀ ਕੀਤੀ ਗਈ। ਇਹ ਰੈਲੀ ਮੰਨੀਆਂ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਜੁਆਇੰਟ ਫੋਰਮ ਦੇ ਵੱਖ-ਵੱਖ ਬੁਲਾਰਿਆਂ ਵਲੋਂ ਕਰਕੇ ਸਰਕਾਰ ਤੇ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਫੋਰਮ ਦੇ ਬੁਲਾਰਿਆਂ ਨੇ ਦੱਸਿਆ ਕਿ ਇੰਨ•ਾਂ ਮੰਗਾਂ ਵਿਚ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, 23 ਸਾਲਾ ਸਕੇਲ ਦੇਣਾ, ਬਠਿੰਡਾ ਅਤੇ ਰੋਪੜ ਦੇ ਯੂਨਿਟ ਬੰਦ ਕਰਕੇ 1764 ਏਕੜ ਜਮੀਨ ਵੇਚਣ ਅਤੇ 1-12-11 ਤੋਂ ਪੇ ਵਿਚ ਵਾਧਾ, ਡੀ ਏ ਦੀਆਂ ਕਿਸ਼ਤਾਂ ਦੇਣਾ, ਐਸ ਐਲ ਐਮ ਨੂੰ ਤਨਖਾਹ ਸੈਮੀ ਸਕਿਲਡ ਦੀ ਥਾਂ ਪੂਰਾ ਸਕੇਲ ਦੇਣਾ ਅਤੇ ਮੀਟਰ ਰੀਡਰ ਅਤੇ ਬਿਲ ਵੰਡਣ ਠੇਕੇ ਅਧਾਰ ਦੇ ਕਾਮਿਆਂ ਨੂੰ ਪੱਕਾ ਕਰਨਾ ਆਦਿ ਸ਼ਾਮਿਲ ਸੀ।

ਇਸ ਮੌਕੇ ਡਵੀਜ਼ਨ (ਸ) ਮੰਡਲ ਸਕੱਤਰ ਹਰਬੰਸ ਲਾਲ, ਪ੍ਰਵੇਸ਼ ਕੁਮਾਰ, ਜੈਨ ਸਿੰਘ, ਸੂਬਾ ਸਕੱਤਰ ਟੀ ਐਸ ਯੁ ਮੈਂਬਰ, ਜੁਆਇੰਟ ਫੋਰਮ ਅਤੇ ਸਕੱਤਰ ਸਿੰਘ, ਹਰਕੀਰਤ ਸਿੰਘ, ਕ੍ਰਿਸ਼ਨ ਗੋਪਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਅਤੇ 22 ਜੁਲਾਈ ਨੂੰ ਇਕ ਰੋਜਾ ਹੜਤਾਲ ਕੀਤੀ ਜਾਵੇਗੀ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।