ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਨੂੰ ਸ਼੍ਰੀ ਬਾਲੀ ਵਲੋਂ ਪ੍ਰਸੰਸਾ ਪੱਤਰ ਭੇਂਟ

ਹੁਸ਼ਿਆਰਪੁਰ/ਸ਼ਾਮਚੁਰਾਸੀ 1 ਅਗਸਤ  , (ਚੁੰਬਰ) (ਸਮਾਜਵੀਕਲੀ)– ਤਾਜ਼ ਇੰਟਰਟੇਨਰ ਦੇ ਮਾਲਕ ਅਤੇ ਪ੍ਰਸਿੱਧ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਨੂੰ ਅੰਬੇਡਕਰ ਮਿਸ਼ਨ ਅਤੇ ਰਹਿਬਰਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਕੀਤੇ ਹੋਏ ਕਾਰਜਾਂ ਕਰਕੇ ਭੀਮ ਪੱਤ੍ਰਿਕਾ ਦੇ ਮੁੱਖ ਸੰਪਾਦਕ ਲਾਹੌਰੀ ਰਾਮ ਬਾਲੀ ਵਲੋਂ ਆਪਣੇ ਜ਼ਿੰਦਗੀ ਦੇ 10 ਦਹਾਕੇ ਵਿਚ ਪੈਰ ਰੱਖਣ ਦੀ ਖੁਸ਼ੀ ਵਿਚ ਕਰਵਾਏ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪ੍ਰਸੰਸਾ ਪੱਤਰ, ਮੋਮੈਂਟੋ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਦੇ ਵੱਖ-ਵੱਖ ਮੋਹਤਵਰ ਵਿਅਕਤੀਆਂ ਨੇ ਸ਼੍ਰੀ ਰੱਤੂ ਰੰਧਾਵਾ ਦੀ ਕਲਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੱਤੂ ਰੰਧਾਵਾ ਪਿਛਲੇ ਲੰਮੇ ਸਮੇਂ ਤੋਂ ਇਸ ਪਦਾਰਥਵਾਦੀ ਦੌਰ ਵਿਚ ਅਨੈਕਾਂ ਲਾਲਚਾਂ ਨੂੰ ਠੁਕਰਾ ਕੇ ਮਿਸ਼ਨ ਪ੍ਰਤੀ ਪੂਰੀ ਵਫਾਦਾਰੀ ਨਾਲ ਕਾਰਜਸ਼ੀਲ ਹਨ। ਜਿੰਨ•ਾਂ ਦੇ ਅਨੇਕਾਂ ਗੀਤ ਸਮਾਜ ਨੂੰ ਵੱਖਰਾ ਮਾਰਗ ਦਰਸ਼ਨ ਦਿੰਦੇ ਹਨ ਅਤੇ ਰਹਿਬਰਾਂ ਦੀ ਸੋਚ ਤੇ ਚੱਲਣ ਲਈ ਪ੍ਰੀਤਬੱਧ ਕਰਦੇ ਹਨ। ਰੱਤੂ ਰੰਧਾਵਾ ਨੂੰ ਮਿਲੇ ਇਸ ਸਨਮਾਨ ਸਮਾਰੋਹ ਮੌਕੇ ਅਨੇਕਾਂ ਸਖਸ਼ੀਅਤਾਂ ਨੇ ਵੀ ਉਨ•ਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸੇ ਤਰ•ਾਂ ਆਪਣੀ ਕਲਮ ਨੂੰ ਇਕ ਜਜਬੇ ਅਤੇ ਦਲੇਰੀ ਨਾਲ ਗੀਤ ਲਿਖਣ ਲਈ ਪ੍ਰੇਰਿਆ।