ਮਸ਼ਹੂਰ ਪੰਜਾਬੀ ਗਾਇਕ ਫ਼ਿਰੋਜ਼ ਖਾਨ ਜੀ ਦਾ ਗਾਇਆ ਗੀਤ ” ਭੀਮਾਂ ਤੈਨੂੰ ਪੜੀਏ”

(ਸਮਾਜ ਵੀਕਲੀ)- ਬੋਧੀਸੱਤਵ ਬਾਬਾ ਸਾਹਿਬ ਡਾ: ਅੰਬੇਡਕਰ ਜੀ ਦੇ 130ਵੇਂ ਜਨਮਦਿਨ ਨੂੰ ਸਮਰਪਿਤ ਖੁਸ਼ਵਿੰਦਰ ਬਿੱਲਾ ਯੂ. ਕੇ. ਜੀ ਦਾ ਲਿਖਿਆ ਅਤੇ ਮਸ਼ਹੂਰ ਪੰਜਾਬੀ ਗਾਇਕ ਫ਼ਿਰੋਜ਼ ਖਾਨ ਜੀ ਦਾ ਗਾਇਆ ਗੀਤ ” ਭੀਮਾਂ ਤੈਨੂੰ ਪੜੀਏ” ਐੱਮ ਟ੍ਰੈਕ ਇੰਟਰਟੇਨਮੈਂਟਸ ਵਲੋਂ ਰਲੀਜ਼ ਕੀਤਾ ਗਿਆ ਹੈ। ਗੀਤ ਦੀ ਵੀਡੀਓਗ੍ਰਾਫੀ ਆਰ ਕੇ ਬਾਂਸਲ ਜੀ ਦੁਆਰਾ ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਅਤੇ ਅੰਬੇਡਕਰ ਭਵਨ, ਜਲੰਧਰ ਵਿੱਚ ਕੀਤੀ ਗਈ ਹੈ। ਮਿਊਜ਼ਿਕ ਅਮਦਾਦ ਅਲੀ ਜੀ ਵਲੋਂ ਤਿਆਰ ਕੀਤਾ ਗਿਆ ਹੈ। ਪ੍ਰੋਡਿਊਸਰ ਰਕੇਸ਼ ਕੁਮਾਰ ਕਨੇਡੀ ਹਨ। ਅਮਰੀਕਾ ਤੋਂ ਮੱਖਣ ਲੁਹਾਰ ਜੀ ਅਤੇ ਸੋਨੀ ਚੁੰਬਰ ਜੀ ਨੇ ਗੀਤ ਦੀ ਤਿਆਰੀ ਵਿੱਚ ਵੱਡਮੁੱਲੀ ਭੂਮਿਕਾ ਨਿਭਾਈ ਹੈ। ਗੀਤ ਬਾਬਾ ਸਾਹਿਬ ਜੀ ਦੇ ਜੀਵਨ ਮਿਸ਼ਨ ਦਾ ਹੋਕਾ ਲਾਉਂਦਾ ਹੈ ਅਤੇ ਮੌਜੂਦਾ ਹਾਲਾਤਾਂ ਚ ਸਾਂਝੀਵਾਲਤਾ ਦੇ ਮਹੱਤਵ ਨੂੰ ਸਮਝਾਉਂਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੀਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Please click the photo below to listen song. 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly