ਮਦਨ ਮੱਦੀ ਅਤੇ ਦਲਵਿੰਦਰ ਦਿਆਲਪੁਰੀ ਨੇ ਕੀਤਾ ‘ਚੈਲੇਂਜ’ ਪੋਸਟਰ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ 1 ਅਗਸਤ  , (ਚੁੰਬਰ)(ਸਮਾਜਵੀਕਲੀ) – ਪ੍ਰਸਿੱਧ ਗਾਇਕ ਮਦਨ ਮੱਦੀ ਅਤੇ ਦਲਵਿੰਦਰ ਦਿਆਲਪੁਰੀ ਨੇ ਗਾਇਕ ਗੁਰਮੇਜ ਸਹੋਤਾ ਦਾ ਗਾਇਕ ਟਰੈਕ ‘ਚੈਲੰਜ’ ਦਾ ਪੋਸਟਰ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ। ਇਸ ਮੌਕੇ ਗਾਇਕ ਮਦਨ ਮੱਦੀ ਅਤੇ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਗੁਰਮੇਜ ਸਹੋਤਾ ਵਲੋਂ ਗਾਇਆ ਇਹ ਟਰੈਕ ਦੇਸ਼ ਦੇ ਸੂਰਵੀਰ ਜਵਾਨਾਂ ਨੂੰ ਇਕ ਸੱਚੀ ਸੁੱਚੀ ਦੇਸ਼ ਸੇਵਾ ਦੀ ਭਾਵਨਾ ਨਾਲ ਜੋੜੇਗਾ ਅਤੇ ਦੁਸ਼ਮਣ ਦਾ ਜੰਗ ਦੇ ਮੈਦਾਨਾਂ ਵਿਚ ਮੂੰਹ ਮੋੜੇਗਾ। ਇਸ ਮੌਕੇ ਗੁਰਮੇਜ ਸਹੋਤਾ ਨੇ ਦੱਸਿਆ ਕਿ ਵਾਈਟ ਨੋਟ ਸਟੂਡੀਓ ਵਲੋਂ ਰਿਲੀਜ਼ ਇਸ ਟਰੈਕ ਦਾ ਵੀਡੀਓ ਰੂਪ ਸਿੰਘ ਨੇ ਤਿਆਰ ਕੀਤਾ ਹੈ। ਇਸ ਮੌਕੇ ਜਤਿੰਦਰ ਤਲਵਾਰ ਜਨਰਲ ਸੈਕਟਰੀ ਐਸ ਸੀ ਬੀ ਸੀ, ਲਖਵਿੰਦਰ ਕੋਟੀਆ, ਕੁਲਵਿੰਦਰ ਦੇਲਾਂਵਾਲ, ਗੀਤਕਾਰ ਜਿੰਦਾ ਨਾਗੋਕੇ, ਰਾਣਾ ਦੜੇਵਾਲੀ, ਮਾਸਟਰ ਗਨੀ, ਸ਼ਮਸ਼ੇਰ ਸਿੰਘ ਉਮਰਾਂ ਨੰਗਲ, ਜਸਵੀਰ ਸਿੰਘ ਧੂਲਕੇ, ਧਰਮ ਸਿੰਘ ਵਡਾਲਾ ਸਮੇਤ ਕਈ ਹੋਰ ਹਾਜ਼ਰ ਸਨ।