‘ਮਤਲਵੀ ਯਾਰ’ ਲੈ ਕੇ ਹਾਜਰ ਹੋ ਰਹੇ ਅਸ਼ੋਕ ਗਿੱਲ – ਕਰਨ ਰੂਹਾਨੀ

ਫੋਟੋ: 'ਮਤਲਵੀ ਯਾਰ'ਦੇ ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ‘ਮੈਨੂੰ ਹੋਰ ਨਾ ਪਿਲਾਓ, ਨੀ ਮੈਂ ਹੋ ਗਿਆ ਸ਼ਰਾਬੀ’ ਅਤੇ ਕਿੱਥੇ ਚੱਲੀ ਏ ਮੋਰਨੀ ਬਣਕੇ, ਸਮੇਤ ਕਈ ਹਿੱਟ ਗੀਤ ਗਾਉਣ ਵਾਲਾ ਗਾਇਕ ਅਸ਼ੋਕ ਗਿੱਲ ‘ਮਤਲਵੀ ਯਾਰ’ ਟਾਇਟਲ ਹੇਠ ਇਕ ਸਿੰਗਲ ਟਰੈਕ ਲੈ ਕੇ ਆਪਣੀ ਦਮਦਾਰ ਹਾਜ਼ਰੀ ਭਰ ਰਿਹਾ ਹੈ।

14 ਜੁਲਾਈ ਨੂੰ ਸੰਸਾਰ ਭਰ ਵਿਚ ਰਿਲੀਜ਼ ਹੋਣ ਵਾਲੇ ਇਸ ਟਰੈਕ ਨੂੰ ਐਸ ਬੀ ਰਿਕਾਰਡਸ ਨੇ ਰਿਲੀਜ਼ ਕੀਤਾ ਹੈ। ਜਿਸ ਦੇ ਪ੍ਰੋਡਿਊਸਰ ਨਿੱਕਾ ਢਿੱਲੋਂ ਅਤੇ ਰਵੀ ਮਾਨ ਪ੍ਰਮੋਟਰ ਕੈਨੇਡਾ ਹਨ। ਇਸ ਟਰੈਕ ਨੂੰ ਅਸ਼ੋਕ ਗਿੱਲ, ਐਫ ਟੀ ਕਰਨ ਰੁਹਾਨੀ ਨੇ ਪੇਸ਼ ਕੀਤਾ ਹੈ। ਜਿਸ ਦਾ ਵੀਡੀਓ ਗੁਰਲਾਲ ਰੂਹਾਨੀ ਨੇ ਅਤੇ ਸੰਗੀਤ ਐਸ ਬੀ ਰੰਧਾਵਾ ਤਿਆਰ ਕੀਤਾ ਹੈ। ਇਸ ਦੇ ਗੀਤਕਾਰ ਅਤੇ ਪ੍ਰੋਡਿਊਸਰ ਨਿੱਕਾ ਢਿੱਲੋਂ ਹੀ ਹਨ।