ਭਾਵੇਂ ਜੂਨ ਮਹੀਨਾ ਸਿੱਖਾਂ ਲਈ ਇਕ ਡੂੰਘਾ ਦਰਦ, ਇਕ ਖੁੱਲ੍ਹਾ ਜ਼ਖ਼ਮ ਹੈ ਜੋ ਸਮਾਂ…

ਸਰਬਜੀਤ ਸਿੰਘ ਬਨੂੜ

(ਸਮਾਜ ਵੀਕਲੀ)

ਭਾਵੇਂ ਜੂਨ ਮਹੀਨਾ ਸਿੱਖਾਂ ਲਈ ਇਕ ਡੂੰਘਾ ਦਰਦ, ਇਕ ਖੁੱਲ੍ਹਾ ਜ਼ਖ਼ਮ ਹੈ ਜੋ ਸਮਾਂ ਪੈਣ ਤੇ ਇਨਸਾਫ ਨਾਂ ਮਿਲਣ ਕਾਰਨ ਨਾਸੂਰ ਬਣ ਚੁੱਕਾ ਹੈ ਇਸ ਦਾ ਇੱਕੋ ਹੱਲ ਸਿੱਖਾਂ ਦਾ ਆਪਣਾ ਅਜ਼ਾਦ ਘਰ ਖਾਲਿਸਤਾਨ ਹੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਸਿਰਫ ਤੇ ਸਿਰਫ ਖਾਲਸਾ ਰਵਾਇਤ। ਜੂਨ ਮਹੀਨਾ ਸ਼ੁਰੂ ਹੁੰਦੇ ਹੀ ਭਾਰਤੀ ਏਜੰਸੀਆਂ ਹੱਦ ਤੋਂ ਵੱਧ ਹਰਕਤ ਵਿੱਚ ਆ ਜਾਂਦੀਆਂ ਹਨ ਉਂਨਾਂ ਨੂੰ ਡਰ ਵਿਦੇਸ਼ੀ ਸਿੱਖਾਂ ਦਾ ਉਂਨਾਂ ਦੀਆ ਲਿਖਤਾਂ ਦਾ ਇਹੀ ਡਰ ਏਜੰਸੀਆਂ ਨੂੰ ਕੰਬਣੀ ਛੇੜ ਦਿੰਦਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖ ਨਾਂ ਖ਼ੁਦ ਸੰਨ 84 ਭੁੱਲਣਗੇ ਨਾਂ ਪੰਜਾਬ ਵਿੱਚ ਵੱਸਦੇ ਸਿੱਖਾਂ ਨੂੰ ਸੰਨ 84 ਭੁੱਲਣ ਦੇਣਗੇ। ਚਾਹੇ ਜੂਨ ਸੀ ਜਾ ਨਵਬੰਰ ਦਾ ਸਿੱਖ ਕਤਲੇਆਮ ਜਾਗਦੀ ਜ਼ਮੀਰ ਵਾਲੇ ਸਿੱਖਾਂ ਲਈ ਨਾਂ ਭੁੱਲਣ ਵਾਲੀ ਯਾਦਾਂ ਹਨ।

ਭਾਵੇਕਿ ਪੰਥਕ ਅਖਵਾਉਣ ਵਾਲੇ ਅਖਬਾਰ ਬਹੁਤ ਹੋਣਗੇ ਪਰ ਪੰਥ ਲਈ ਪਹਿਰਾ ਦੇਣ ਵਾਲਾ “ਪਹਿਰੇਦਾਰ” ਇਕ ਹੀ ਹੈ। ਸਮੇਂ ਦੀਆ ਸਰਕਾਰਾਂ ਦੇ ਡਰ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਜਦੋਂ ਭਾਰਤੀ ਏਜੰਸੀਆਂ ਮੀਡਿਏ ਨੂੰ ਆਪਣੇ ਕਬਜ਼ੇ ਵਿੱਚ ਰੱਖਦੀਆਂ ਹਨ ਤੇ ਸ਼ੋਸ਼ਿਲ ਮੀਡਿਏ ਰਾਹੀਂ ਜਲਾਵਤਨੀਆਂ ਦੀਆ ਲਿਖਤਾਂ ਰਾਹੀ ਜ਼ੁਲਮ ਖ਼ਿਲਾਫ਼ ਅਵਾਜ਼ ਨੂੰ ਭਾਰਤ ਅੰਦਰ ਜਾਣ ਤੇ ਮਕੁਮੰਲ ਪਾਬੰਦੀ ਲਾ ਦਿੱਤੀ ਜਾਂਦੀ ਹੈ। ਸ਼ੋਸ਼ਿਲ ਮੀਡਿਏ ਫੇਸਬੁੱਕ, ਟਵੀਟਰ ਤੇ ਹੋਰ ਸਾਧਨਾਂ ਰਾਹੀਂ ਬਣੇ ਸਿੱਖ ਸੰਘਰਸੀ ਸਿੱਖ ਨਾਵਾਂ ਦੀਆਂ ਆਈ ਡੀ ਨੂੰ ਭਾਰਤ ਵਿੱਚ ਚੱਲਣ ਤੇ ਮਕੁਮੰਲ ਪਾਬੰਦੀ ਲਾ ਦਿੱਤੀ ਗਈ ਹੈ। ਚਾਹੇ ਉਹ ਦਲ ਖਾਲਸਾ, ਸਿੱਖ ਮੁਸਲਿਮ ਫਰੈਡਸਿੱਪ, ਸਿੱਖ ਫਾਰ ਜਸਟਿਸ ਜਾ ਕਸ਼ਮੀਰੀਆਂ ਦੇ ਨਾਵਾਂ ਵਾਲ਼ੀਆਂ ਸੰਸਥਾਵਾਂ ਜਾ ਉਂਨਾਂ ਦੇ ਹਮਦਰਦਾਂ ਤੱਕ ਦੀਆ ਆਈ ਡੀਆ ਤੇ ਭਾਰਤ ਵਿੱਚ ਚੱਲਣ ਤੇ ਪਾਬੰਦੀ ਹੈ । ਆਪਣੇ ਲੋਕਾਂ ਤੇ ਹੋਏ ਜ਼ੁਲਮਾਂ ਨੂੰ ਭੁੱਲੇ ਲੋਕੀਂ ਜੋ ਭਾਰਤੀ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ ਉਹ ਤਾਂ ਗੁਲਾਮ ਹੀ ਹਨ ਪਰ ਸਾਡੇ ਤੋਂ ਗੁਲਾਮੀ ਸਹੀ ਨਹੀਂ ਜਾਂਦੀ ਬੱਸ

ਇਕ ਸੋਚ ਸੋਚੀ ਏ
ਇਕ ਸੁਪਨਾ ਲੀਤਾ ਏ
ਹੁਣ ਘਰ ਬਨਾਣ ਦਾ

ਇਕ ਨਿਸ਼ਚਾ ਕੀਤਾ ਏ
ਇਕ ਤਹਈਆ ਕੀਤਾ ਏ
ਹੁਣ ਸਿਰ ਕਟਵਾਣ ਦਾ।

ਭਾਰਤ ਦੇ ਹਾਕਮ ਬੀਤੇ ਦੀ ਤਰਾਂ ਘੱਟ ਗਿਣਤੀ ਕੌਮਾਂ ਤੇ ਜ਼ੁਲਮ ਕਰਦੇ ਰਹੇ ਤੇ ਸੋਚ ਦੇ ਰਹੇ ਕਿ ਘੱਟ ਗਿਣਤੀਆਂ ਦੇ ਕੀਤੇ ਜਾ ਰਹੇ ਜ਼ੁਲਮ ਕਿਹੜਾ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ ਪਤਾ ਲੱਗਦੇ ਹਨ ਪਰ ਸ਼ੋਸ਼ਿਲ ਮੀਡਿਏ ਨੇ ਭਾਰਤ ਦੇ ਵਿਕਾਊ ਮੀਡਿਏ ਨੂੰ ਮਾਤ ਪਾ ਦਿੱਤੀ ਜਦੋਂ ਭਾਰਤ ਵਿੱਚ ਕਿਸੇ ਵੀ ਕੋਨੇ ਵਿੱਚ ਹੋਏ ਜ਼ੁਲਮ ਦੀਆ ਕਹਾਣੀਆਂ ਘੰਟਿਆਂ ਵਿੱਚ ਵਿਦੇਸ਼ਾਂ ਵਿੱਚ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨਾਲ ਯੂ ਐਨ ਉ ਵਿੱਚ ਜਾ ਪਹੁੰਚੀਆਂ । ਭਾਰਤ ਬਹੁਤ ਪਿੱਟਿਆ ਇਕ ਤਾਕਤ ਵਰ ਦੇਸ਼ ਨੂੰ ਸ਼ੋਸ਼ਿਲ ਮੀਡਿਏ ਨੇ ਬਰਬਾਦੀ ਦੇ ਕੰਢੇ ਲਿਆ ਖੜਾ ਕਰ ਦਿੱਤਾ ਪਰ ਹਮੇਸਾ ਭਾਰਤ ਆਪਣੀ ਤਾਕਤ ਤੇ ਵਿਕਾਊ ਮੀਡਿਏ ਤੇ ਵਪਾਰ ਦੇ ਅੰਦਾਨ ਪ੍ਰਦਾਨ ਨਾਲ ਬਚਦਾ ਰਿਹਾ।

ਵਿਦੇਸ਼ਾਂ ਵਿੱਚ ਸਿੱਖਾਂ ਨੇ ਮਾਰੀਆਂ ਮੱਲਾ ਨੇ ਭਾਰਤੀ ਹਾਕਰਾਂ ਦੇ ਨੱਕ ਵਿੱਚ ਦਮ ਕਰ ਦਿੱਤਾ । ਹਥਿਆਰਾਂ ਵਾਲੀ ਗੁਰੀਲਾ ਜੰਗ ਦੇ ਨਾਲ ਸਿੱਖਾਂ ਕਲਮ ਨੂੰ ਹੱਥ ਪਾ ਲਿਆ ਹਰ ਇੱਕ ਜਾਗਦੀ ਜ਼ਮੀਰ ਵਾਲਾ ਆਪਣੇ ਤੇ ਹੋ ਰਹੇ ਜ਼ੁਲਮਾਂ ਦਾ ਜਵਾਬ ਤੇ ਆਪਣਾ ਬਣਦਾ ਹਿੱਸਾ ਸਿੱਖ ਅਜ਼ਾਦੀ ਦੇ ਸੰਘਰਸ਼ ਵਿੱਚ ਪਾਉਣ ਲੱਗ ਪਿਆ। ਵਿਦੇਸ਼ਾਂ ਵਿੱਚ ਜੰਮੇ ਬੱਚਿਆ ਨੇ ਭਾਰਤ ਵਿੱਚ ਹੁੰਦੇ ਜ਼ੁਲਮਾਂ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਛਾਪਕੇ ਵੰਡਿਆ ਤਾਂ ਭਾਰਤ ਦੇ ਹਰ ਕੋਨੇ ਦੇ ਜ਼ੁਲਮਾਂ ਦੀ ਦਾਸਤਾਨ ਸਭ ਦੇ ਸਾਹਮਣੇ ਆ ਗਈ।

ਭਾਰਤ ਤੇ ਉਸ ਦੇ ਕਾਰਿੰਦਿਆਂ ਵੱਲੋਂ ਦੁਨੀਆ ਪੱਧਰ ਤੇ ਸਿੱਖਾਂ ਨੂੰ ਕਮਜ਼ੋਰ ਕਰਨ ਦੀਆ ਹਰੇਕ ਹਰਕਤ ਨੂੰ ਜਦ ਵੀ ਕਲਮ ਨਾਲ ਉਜਾਗਰ ਕੀਤਾ ਉਹ ਤਲਵਾਰ ਵਾਂਗੂ ਚੱਲੀ ਤੇ ਅੱਜ ਦੁਨੀਆ ਭਰ ਵਿੱਚ ਸਿੱਖ ਵੱਖ ਵੱਖ ਸੰਸਥਾਵਾਂ ਬਣਾ ਵਿਦੇਸ਼ੀ ਸਰਕਾਰਾਂ ਨਾਲ ਆਪਣੀ ਅਜ਼ਾਦੀ ਲਈ ਵਿਚਾਰ ਸਾਂਝੇ ਕਰਦੇ ਹਨ ਚਾਹੇ ਉਹ ਪਾਕਿਸਤਾਨ ਸੀ ਜਾ ਅੱਜ ਕਨੇਡਾ ਅਮਰੀਕਾ ਇੰਗਲੈਂਡ ਯੂਰਪ ਦੇ ਕਹਿੰਦੇ ਕਹਾਉਂਦੇ ਦੇਸ਼, ਸਭ ਵਿੱਚ ਸਿੱਖ ਵੱਸੋ ਆਪਣੀ ਅਜ਼ਾਦੀ ਤੇ ਵਿਰਸੇ ਨੂੰ ਨਾਂ ਭੁੱਲ ਸਕੀ। ਸਮੇਂ ਨੇ ਵਿਦੇਸ਼ਾਂ ਵਿੱਚ ਬਣਾਈ ਤਾਕਤ ਨੇ ਜਿਵੇਂ ਸੰਨ 47 ਤੋ ਪਹਿਲਾ ਭਾਰਤ ਨੂੰ ਅਜ਼ਾਦ ਕਰਨ ਲਈ ਵਿਦੇਸ਼ਾਂ ਵਿੱਚੋ ਮੁਹਿੰਮਾਂ ਚੱਲਦੀਆਂ ਸਨ ਅੱਜ ਉਸ ਤੋਂ ਵੀ ਵੱਧ ਭਾਰਤੀ ਕਬਜ਼ੇ ਵਿੱਚੋਂ ਪੰਜਾਬ ਤੇ ਕਸ਼ਮੀਰ ਨੂੰ ਅਜ਼ਾਦ ਕਰਵਾਉਣ ਲਈ ਸਮੂਹ ਪੰਜਾਬੀ ਸਿੱਖ ਕਸ਼ਮੀਰੀ ਤਤਪਰ ਹਨ।
ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਕਲਮ ਦੀਆ ਇਹ ਸਤਰਾਂ

ਅਸੀਂ ਉਠ ਚੁੱਕੇ ਹਾਂ
ਦਬਾਏ ਨਹੀਂ ਜਾ ਸਕਦੇ,
ਜੂਝਣ ਲਈ ਨਿਕਲੇ ਹਾਂ
ਮਿਟਾਏ ਨਹੀਂ ਜਾ ਸਕਦੇ।

ਜ਼ਰੂਰ ਭਾਰਤੀ ਹਾਕਮਾਂ ਨੀਂਦਾਂ ਉਡਾ ਦਿੰਦੀਆਂ ਹੋਣਗੀਆਂ।
ਇਸ ਲਿਖਤ ਰਾਹੀਂ ਭਾਵੇਂ ਸਾਡੀ ਅਵਾਜ਼ ਨੂੰ ਭਾਰਤ ਸਰਕਾਰ ਨੇ ਪੰਜਾਬ ਤੱਕ ਪੁੱਜਣ ਤੇ ਪਾਬੰਦੀ ਹਨ ਸ਼ੋਸ਼ਿਲ ਮੀਡਿਏ ਤੇ ਭਾਰਤ ਵਿੱਚ ਚੱਲਣ ਤੇ ਵੇਖਣ ਤੇ ਪਾਬੰਦੀ ਪਰ ਸਾਡੇ ਦਿਲੋਂ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਕੋਟਿਆਂ ਕੋਟ ਪਰਿਣਾਮ ਹੈ।
– ਸਰਬਜੀਤ ਸਿੰਘ ਬਨੂੜ