ਬੱਚਿਆਂ ਦਾ ਬਚਪਨ ਰੁੱਲ ਰਿਹਾ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ 9417600014

 ਉਤਰ ਪ੍ਰਦੇਸ ਦੇ ਬਾਲ ਅਧਿਕਾਰ ਦਫਤਰ ਵਿਚ ਪਿਛਲੇ ਇਕ ਸਾਲ ਦੇ ਅੰਦਰ ਕਈ ਐਸੇ ਮਾਮਲੇ ਸਾਹਮਣੇ ਆਏ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਵੇ ਵਿਆਹੇ ਜੋੜਿਆ ਵਿਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਇਕ ਬੋਝ ਬਣਦਾ ਜਾ ਰਿਹਾ ਹੈ।ਇਹ ਸਮੱਸਿਆਂ ਉਸ ਪਰਿਵਾਰਾਂ ਵਿਚ ਜਿਆਦਾ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਦੋਨੋ ਮੀਆ-ਬੀਵੀ ਕੰਮ-ਕਾਜ਼,ਨੌਕਰੀ-ਪੇਸ਼ੇ ਵਾਲੇ ਹਨ।ਦੋ ਦਹਾਕਿਆ ਦੇ ਅੰਕੜੇ ਵੀ ਇਹ ਦਰਸਾਉਦੇ ਹਨ ਕਿ ਕੰਮ-ਕਾਜੀ ਜਾਂ ਨੌਕਰੀ-ਪੇਸ਼ਾ ਵਾਲੇ ਪਰੀਵਾਰਾਂ ਦੀ ਸੰਖਿਆ ਤੇਜੀ ਨਾਲ ਵੱਧਦੀ ਜਾ ਰਹੀ ਹੈ।ਇਸ ਦੇ ਨਾਲ-ਨਾਲ ਅਲੱਗ ਅਲੱਗ ਸਹਿਰਾਂ ਵਿਚ ਨੌਕਰੀ ਕਰਨ ਦੇ ਨਾਲ ਮੀਆਂ-ਬੀਵੀ ਦਾ ਅਲੱਗ ਅਲੱਗ ਰਹਿਣ ਵੀ ਤੇਜੀ ਫੜਦਾ ਜਾ ਰਿਹਾ ਹੈ। ਮੀਆਂ-ਬੀਵੀ ਦੇ ਇਕੱਲੇ ਇਕੱਲੇ  ਰਹਿਣ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨ ਦਾ ਸਮ੍ਹਾਂ ਨਹੀ ਮਿਲ ਰਿਹਾ।ਏਸੇ ਵਜ੍ਹਾ ਕਰਕੇ ਬੱਚਿਆਂ ਦਾ ਬਚਪਨ ਸਿਸਕ ਰਿਹਾ ਹੈ, ਬੱਚਿਆਂ ਨੂੰ ਸਹੀ ਪਿਆਰ ਨਹੀ ਮਿਲ ਰਿਹਾ।ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਦੇ ਲਈ ਵਿਹੜੇ ਛੋਟੇ ਹੁੰਦੇ ਜਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਬ੍ਰਿਧ-ਆਸ਼ਰਮ ਤਕ ਹੀ ਸੀਮਤ ਹੋ ਕੇ ਰਹਿਣ ਦੇ ਲਈ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ।ਇਸ ਦਾ ਨੁਕਸਾਨ ਬੱਚਿਆਂ ਨੂੰ ਸਹਿਣ ਕਰਨਾ ਪੈ ਰਿਹਾ ਹੈ।

ਅਲੱਗ-ਅਲੱਗ ਰਹਿਣ ਨਾਲ ਨਾ ਤਾਂ ਉਹਨਾਂ ਦੇ ਬੱਚੇ ਮਾਂ-ਬਾਪ ਦਾ ਸਹੀ ਪਿਆਰ ਲੈ ਪਾ ਰਹੇ ਹਨ ਤੇ ਦੂਸਰੇ ਪਾਸੇ ਦਾਦਾ-ਦਾਦੀ ਦੇ ਪਰਿਵਾਰ ਵਿਚ ਨਾ ਰਹਿਣ ਨਾਲ ਬੱਚਿਆਂ ਦੀ ਇਹ ਪੀੜ੍ਹੀ ਆਪਣੇ ਪਰਿਵਾਰ ਦੇ ਖੱਟੇ-ਮਿੱਠੇ ਅਨੁਭਵਾਂ ਤੋਂ ਵੀ ਵਾਂਝੀ ਰਹਿ ਜਾਦੀ ਹੈ।ਛੋਟੇ ਤੇ ਵੱਡੇ ਸ਼ਹਿਰਾਂ ਵਿਚ ਅਲੱਗ-ਅਲੱਗ ਰਹਿੰਦੇ (ਮੀਆਂ-ਬੀਵੀ) ਪਰਿਵਾਰਾ ਦੇ ਲਈ ਬੱਚਿਆਂ ਨੂੰ ਰੱਖਣ ਦੇ ਲਈ ਕਰੱਚ,ਡੇ-ਬੋਡਿੰਗ ਸਕੂਲ ਅਤੇ ਪਲੇ-ਵੇ ਸਕੂਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਪਰ ਕੜਵੀ ਸਚਾਈ ਇਹ ਹੈ ਕਿ ਅਲੱਗ-ਅਲੱਗ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਸੰਸਥਾਵਾਂ ਵੀ ਹੁਣ ਹੌਲੀ-ਹੌਲੀ ਇਕ ਵੱਡੇ ਕਾਰੋਬਾਰ ਦਾ ਹਿੱਸਾ ਬਣਦੀਆਂ ਜਾ ਰਹੀ ਹਨ।ਦੇਖਣ ਵਿਚ ਆਇਆ ਹੈ ਕਿ ਇੰਨਾਂ ਸੰਸਥਾਵਾਂ ਵਿਚ ਢੁੱਕਵਾਂ ਸਟਾਫ ਨਾ ਹੋਣ ਦੀ ਵਜ੍ਹਾ ਕਰਕੇ ਉਥੇ ਦੇ ਕਰਮਚਾਰੀ ਦਾ ਉਥੇ ਰਹਿੰਦੇ ਬੱਚਿਆਂ ਨਾਲ ਕੋਈ ਵਧੀਆ ਵਤੀਰਾ ਨਹੀ ਹੈ। ਇਹਨਾਂ ਸੰਸਥਾਵਾਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਦੇਰ ਤੱਕ ਸੌਣ ਦੇ ਲਈ ਤਰਲ ਪਦਾਰਥ ਵਿਚ ਹਲਕੇ ਨਸ਼ੇ ਦੀਆਂ ਬੂੰਦਾਂ ਦੇਣਾ ਵੀ ਆਮ ਜਿਹੀ ਗੱਲ ਹੋ ਗਈ ਹੈ। ਸ਼ਾਇਦ ਇਹਨਾਂ ਦੇ ਕੰਮ-ਕਾਜ, ਨੌਕਰੀ ਪੇਸ਼ੇ ਵਿਚ ਬਿਜੀ ਰਹਿਣ ਕਰਕੇ ਏਨੀ ਵੀ ਫੁਰਸਤ ਨਹੀ ਹੈ ਕਿ ਬੱਚਿਆਂ ਪ੍ਰਤੀ ਇਹਨਾਂ ਸੰਸਥਾਵਾਂ ਨੂੰ ਜਾ ਕੇ ਪੁੱਛ ਸਕਣ,ਇਹਨਾਂ ਸੰਸਥਾਵਾਂ ਦੀ ਕੜਵੀ ਸਚਾਈ ਨੂੰ ਜਾਣ ਸਕਣ।

ਇਹਨਾਂ ਸੰਸਥਾਵਾਂ ਵਲੋਂ ਭਾਰੀ ਰਕਮ ਵਸੂਲਣ ਦੇ ਬਾਅਦ ਵੀ ਬੱਚਿਆਂ ਨਾਲ ਜੁੜੇ ਕਾਇਦੇ ਕਨੂੰਨ ਦੀ ਅਣਦੇਖੀ ਇਕ ਆਮ ਜਿਹੀ ਗੱਲ ਹੋ ਗਈ ਹੈ।ਇਕਲੇ-ਇਕੱਲੇ ਰਹਿੰਦੇ ਪਰਿਵਾਰਾਂ ਵਲੋਂ ਆਪਣੇ ਬੱਚਿਆਂ ਨੂੰ ਕਰੱਚ ਵਿਚ ਭੇਜਣਾ ਤਾਂ ਸ਼ੁਰੂ ਕਰ ਦਿੱਤਾ ਹੈ ਪਰ ਏਥੇ ਨਿਗਰਾਨੀ ਨਾ ਰੱਖਣ ਨਾਲ ਦੋ ਵੱਡੇ ਨੁਕਸਾਨ ਵੀ ਸਾਨੂੰ ਸਾਫ ਸਾਫ ਦਿਖਾਈ ਦੇ ਰਹੇ ਹਨ।ਇਕ ਤਾਂ ਇਹ ਕਿ ਬੱਚੇ ਦਾ ਵੱਧਣਾ ਫੁੱਲਣਾ, ਬੱਚਾ ਕੀ ਕਰ ਰਿਹਾ ਹੈ, ਬੱਚਾ ਕੀ ਕਰਨਾ ਚਾਹੁੰਦਾ ਹੈ, ਬੱਚੇ ਨੂੰ ਕਿਹੜੇ ਸਮ੍ਹੇ ਕੀ ਚਾਹੀਦਾ ਹੈ, ਇਸ ਦੀ ਜਾਣਕਾਰੀ ਨਾ ਤਾਂ ਸੰਸਥਾ ਕੋਲ ਹੈ ਅਤੇ ਨਾ ਹੀ ਬੱਚੇ ਦੇ ਮਾਂ ਬਾਪ ਨੂੰ ਪਤਾ ਲੱਗਦਾ ਹੈ। ਦੂਸਰਾ ਨੁਕਸਾਨ ਇਹ ਹੈ ਕਿ ਬੱਚੇ ਦਾ ਮਾਂ ਬਾਪ ਪ੍ਰਤੀ ਪਿਆਰ ਘੱਟਦਾ ਜਾ ਰਿਹਾ ਹੈ, ਬਹੁਤੇ ਰਿਸਤਿਆਂ ਦਾ ਬੱਚੇ ਨੂੰ ਪਤਾ ਹੀ ਨਹੀ ਲੱਗਦਾ ਕਿ ਇਹ ਵੀ ਕੋਈ ਰਿਸ਼ਤੇ ਹੁੰਦੇ ਹਨ।ਬਹੁਤ ਸਾਰੇ ਰਿਸ਼ਤਿਆ ਤੋਂ ਬੱਚੇ ਵਾਂਝੇ ਹੁੰਦੇ ਜਾ ਰਹੇ ਹਨ।

ਬਾਲ-ਮਨੋਵਿਗਿਆਨ ਦੱਸਦਾ ਹੈ ਕਿ ਪੰਜ਼ ਸਾਲ ਦੀ ਉਮਰ ਬੱਚੇ ਦੇ ਵਿਕਾਸ ਲਈ ਬੜੀ ਨਾਜੁਕ ਹੁੰਦੀ ਹੈ।ਇਹ ਉਮਰ ਬੱਚੇ ਦੀ ਬਾਲ-ਅਵਸਥਾ ਗਿਣੀ ਜਾਂਦੀ ਹੈ ਕਿ ਜਦੋ ਬੱਚਾ ਆਪਣੇ ਪਰਿਵਾਰ ਤੇ ਦੁਨਿਆਵੀ ਜਿੰਦਗੀ ਨੂੰ ਸਹੀ ਲਾਇਨ ਤੇ ਲਿਆਉਦਾ ਹੈ।ਸ਼ਾਇਦ ਇਹੀ ਉਹ ਸਮ੍ਹਾਂ ਹੈ ਜਦੋਂ ਪਰਿਵਾਰ, ਸਮਾਜ,ਪ੍ਰ ਕਿਰਤੀ, ਮੁੱਲ, ਪਰੰਪਰਾਵਾਂ ‘ਤੇ ਰਿਸ਼ਤੇ ਨਾਤੇ ਆਦਿ ਉਹਨਾਂ ਦੇ ਭਵਿੱਖ ਦੀ ਦਿਸ਼ਾ ਤਹਿ ਕਰਦੇ ਹਨ।ਬਿੰਨਾਂ-ਸੰਕੋਚ ਇਹ ਸੰਸਥਾਵਾਂ ਕੰਮ-ਕਾਜੀ ਪਰਿਵਾਰਾਂ ਦੇ ਪੈਸੇ ਦੇ ਬਲਬੂਤੇ ਤੋ ਹੀ ਬਣੀਆਂ ਹਨ।ਪਰ ਐਸੇ ਮਹੌਲ ਵਿਚ ਬੱਚਾ ਹਰ ਪਾਸਿਓ ਕਮਜੋਰ ਹੋ ਰਿਹਾ ਹੈ।ਜਿਸ ਬੱਚੇ ਦੀ ਨੀਂਹ ਹੀ ਕਮਜੋਰ ਹੋਵੇਗੀ ਉਹ ਬੱਚਾ ਅੱਗੇ ਕੀ ਵੱਧੇਗਾ।ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਬੱਚਾ ਦੁਨਿਆਵੀ ਜਿੰਦਗੀ ਤੋਂ ਚੰਗੀ ਤਰ੍ਹਾਂ ਵਾਕਿਫ ਨਾ ਹੋਣ ਕਰਕੇ ਬੱਚੇ ਦੀ ਸਹਿਣਸ਼ੀਲਤਾ ਦਾ ਪੱਧਰ ਬਹੁਤ ਨੀਵਾ ਹੁੰਦਾ ਜਾ ਰਿਹਾ ਹੈ।ਪਿੱਛਲੇ ਦਿਨਾ ਵਿਚ ਆਕਸ-ਫੋਰਡ ਯੂਨੀਵਰਸਿਟੀ ਪ੍ਰੈਸ ਵਲੋਂ ਕਰਾਏ ਗਏ ਬੱਚਿਆਂ ਦੇ ਮੁਕਾਬਲਿਆ ਦੇ ਨਤੀਜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਮਾਂ ਬਾਪ ਆਪਣੇ ਬੱਚਿਆਂ ਦਾ ਧਿਆਨ ਨਹੀ ਰੱਖਦੇ ਉਹ ਬੱਚੇ ਅੱਗੇ ਜਾਣ ਦੀ ਬਜਾਇ ਪਿੱਛੇ ਰਹਿ ਜਾਂਦੇ ‘ਤੇ ਉਹ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਤੋਂ ਵੀ ਬਹੁਤ ਪਿੱਛੇ ਰਹਿ ਜਾਂਦੇ ਹਨ।

ਅੱਜ ਦੀ ਸਥਿਤੀ ਇਹ ਹੈ ਕਿ ਛੋਟੇ ਤੇ ਵੱਡੇ ਸਹਿਰਾਂ ਵਿਚ ਪੇਸ਼ੇਵਰ ਕੰਮ-ਕਾਜੀ ਪਰਿਵਾਰ ਨੌਕਰੀ ਤੇ ਕੰਮ ਦੇ ਘੰਟੇ ਵਧਣ ਕਰਕੇ ਅਨੇਕਾਂ ਹੀ ਤਨਾਓ ਵਿਚ ਰਹਿ ਰਹੇ ਹਨ।ਬੱਚਿਆਂ ਦੇ ਬਾਰੇ ਵਿਚ ਉਨਾਂ ਦੀ ਰਾਏ ਹੈ ਕਿ ਉਹ ਜਲਦੀ ਸਮਝਦਾਰ ਹੋ ਜਾਣ। ਤਿਤਲੀਆਂ ਦੇ ਰੰਗ, ਪਰੀਆ ਦੀਆਂ ਕਹਾਣੀਆਂ ਅਤੇ ਬੱਦਲ ਤੇ ਅਸਮਾਨ ਦੇ ਤਾਰੇ ਉਹਨਾਂ ਨੂੰ ਝੂਠੇ ਜਿਹੇ ਲੱਗਣ ਲੱਗ ਪਏ ਹਨ।ਉਹ ਤੁਰੰਤ ਕੰਪੂਟਰ ਦੀ ਭਾਸ਼ਾਂ ਸਮਝਣ ਲੱਗ ਜਾਣ ਅਤੇ ਗਣਿਤ ਦਾ ਜੋੜ ਘਟਾਓ ਜਲਦੀ ਸਿੱਖ ਕੇ ਵਿਜੇਤਾ ਦੀ ਕਤਾਰ ਵਿਚ ਖੜੇ ਹੋ ਜਾਣ।ਸਾਇਦ ਇਹੀ ਵਜਾ ਹੈ ਕਿ ਅੱਜ ਦੇ ਬੱਚਿਆਂ ਵਿਚ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ।ਉਝ ਬੱਚੇ ਕਿਸੇ ਵੱਡੇ ਦੀ ਕੋਈ ਵੀ ਸੁਣਨ ਨੂੰ ਤਿਆਰ ਨਹੀ ਹੈ।

ਦਰਆਸਲ ਅੱਜ ਦੇ ਪਰਿਵਾਰ ਦਾ ਸਮਾਜੀਕਰਨ ਜੋ ਬੱਚੇ ਤੇ ਪ੍ਰਭਾਵ ਪਾਉਦਾ ਹੈ ਉਸ ਪ੍ਰਭਾਵ ਨਾਲ ਬੱਚੇ ਦੇ ਅੰਦਰ ਹੌਲੀ-ਹੌਲੀ ਨਫਰਤ ਪੈਦਾ ਹੋਣੀ ਸ਼ੁਰੂ ਹੋ ਗਈ ਹੈ, ਉਹਦੇ ਅੰਦਰ ਅਨੇਕਾਂ ਹੀ ਤਰਾਂ ਦੇ ਗਲਤ ਖਿਆਲ ਪੈਦਾ ਹੋਣੇ ਸ਼ੁਰੂ ਹੋ ਗਏ ਹਨ।ਇਸ ਤਰ੍ਹਾਂ ਦੇ ਪਰਿਵਾਰਾਂ ਦੇ ਬੱਚਿਆਂ ਦੇ ਹੌਸਲੇ ਬੁਲੰਦ ਨਹੀ ਰਹਿੰਦੇ, ਇਹ ਬੱਚੇ ਪਿਛਾਹ ਖਿੱਚੂ ਸੋਚ ਰੱਖਣ ਵਾਲੇ ਹੋ ਸਕਦੇ ਹਨ।ਜਿਹੜੇ ਬੱਚੇ ਆਪਣੇ ਆਪ ਨੂੰ ਮਜਬੂਤ ਤੇ ਵਧੀਆਂ ਸੋਚ ਰੱਖਣ ਦਾ ਮਾਦਾ ਰੱਖਦੇ ਹਨ ਉਹ ਜਾਂ ਤਾਂ ਪਲਾਇਨਵਾਦੀ ਬਣਨਗੇ,ਅੱਜ ਸਾਡੇ ਸਾਹਮਣੇ ਜਿਹੀਆਂ ਅਨੇਕਾਂ ਹੀ ਉਦਾਹਰਣਾ ਹਨ,ਜਿੱਥੇ ਬੱਚਿਆਂ ਦੇ ਖੇਡ ਵਿਚ, ਆਪਣੇ ਪੇਪਰਾਂ ਵਿਚ,ਆਪਣੇ ਕਿਸੇ ਵੀ ਪ੍ਰਯੋਗਤਾਵਾਂ ਵਿਚ ਅਸਫਲ ਰਹਿਣ ਵਿਚ ਜਾਂ ਫਿਰ ਆਪਣੇ ਪੇਰੈਂਟਸ ਨਾਲ ਝਗੜਾ ਹੋਣ ਖਾਤਰ ਆਪਾ ਖੋ ਬੈਠਦੇ ਹਨ।ਇਸ ਭਿਆਨਕ ਗੁੱਸੇ ਵਿਚ ਜਾਂ ਤਾਂ ਬੱਚਾ ਆਪਣੇ ਸਾਥੀ ਦੀ ਹੱਤਿਆ ਕਰ ਬੈਠਦਾ ਹੈ,ਜਾਂ ਫਿਰ ਆਪਣੀ ਆਤਮ-ਹੱਤਿਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਬੱਚਿਆਂ ਦੀ ਬਹੁਤ ਹੀ ਸਵੇਦਨਸ਼ੀਲ ਉਮਰ ਨੂੰ ਜੇਕਰ ਪੈਸੇ ਦੇ ਜੋਰ ਤੇ ਸਮਾਜੀਕਰਣ ਕਰਨ ਦਾ ਯਤਨ ਕੀਤਾ ਜਾਏਗਾ ਤਾਂ
ਬੱਚਿਆਂ ਵਿਚ ਸਵੇਦਨਾਸ਼ੀਲ ਦਾ ਗਿਰਾਫ ਦਿਨੋ-ਦਿਨ ਡਿੱਗਦਾ ਜਾਏਗਾ। ਇਹ ਕੰਮ ਤਾਂ ਬੱਚਿਆਂ ਦੇ ਨਾਲ ਸੰਵਾਦ ਰਚਾ ਕੇ ਅਤੇ ਉਹਨਾਂ ਨੂੰ
ਆਪਣਾ ਭਾਵਨਾਤਮਕ ਕਾਰਜ ਦਾ ਕੰਮ ਖੁਦ ਹੀ ਕਰਨਾ ਪਵੇਗਾ। ਇਹ ਅਧੁਨਿਕ ਕਰੇਜ਼ ਜਾਂ ਬੋਰਡਿੰਗ ਸਕੂਲ ਸਾਡੀ ਕੰਮ-ਕਾਜ਼ੀ ਜਿੰਦਗੀ
ਨੂੰ ਥੋੜਾ ਬਹੁਤ ਸੁਰੱਖਿਅਤ ਕਵਚ ਪ੍ਰਦਾਨ ਤਾਂ ਕਰ ਸਕਦੇ ਹਨ ਪਰ ਮਾਂ ਬਾਪ ਅਤੇ ਪਰਿਵਾਰਾਂ ਦਾ ਪਿਆਰ ਸੰਵਾਦ ਅਤੇ ਭਾਵਨਾਤਮਕ
ਮਹੌਲ ਨਹੀ ਦੇ ਸਕਦੇ, ਇਸ ਲਈ ਕੰਮ-ਕਾਜ਼ੀ ਮਾਂ ਬਾਪ ਦੇ ਸਾਹਮਣੇ ਆਪਣੇ ਬੱਚਿਆਂ ਦੇ ਬਚਪਨ ਨੂੰ ਬਚਾਉਣ ਦੀ ਸੱਭ ਤੋਂ ਵੱਡੀ ਚੁਨੌਤੀ ਹੈ।