ਬੰਗਲਾਦੇਸ਼ ’ਚ ਕਿਸ਼ਤੀ ਪਲਟਣ ਕਾਰਨ 26 ਮੌਤਾਂ

ਢਾਕਾ (ਸਮਾਜ ਵੀਕਲੀ) : ਬੰਗਲਾਦੇਸ਼ ਵਿਚ ਮੁਸਾਫ਼ਰਾਂ ਨੂੰ ਲਿਜਾ ਰਹੀ ਇਕ ਮੋਟਰ ਕਿਸ਼ਤੀ ਪਲਟਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਹੈ। ਇਸ ਕਿਸ਼ਤੀ ਵਿਚ ਸਮਰੱਥਾ ਨਾਲੋਂ ਵੱਧ 30 ਤੋਂ ਉਪਰ ਯਾਤਰੀ ਸਵਾਰ ਸਨ ਤੇ ਕਰੋਨਾ ਨੇਮਾਂ ਦੀ ਵੀ ਉਲੰਘਣਾ ਹੋ ਰਹੀ ਸੀ। ਇਹ ਪਦਮਾ ਨਦੀ ਵਿਚ ਰੇਤੇ ਨਾਲ ਭਰੇ ਇਕ ਖੜ੍ਹੇ ਕਾਰਗੋ ਜਹਾਜ਼ ਨਾਲ ਟਕਰਾ ਗਈ ਤੇ ਪਲਟ ਗਈ।

ਹਾਦਸਾ ਮਦਾਰੀਪੁਰ ਨੇੜੇ ਸਵੇਰੇ ਕਰੀਬ 8 ਵਜੇ ਵਾਪਰਿਆ। ਇਹ ਕਿਸ਼ਤੀ ਮੁਨਸ਼ੀਗੰਜ ਤੋਂ ਮਦਾਰੀਪੁਰ ਜਾ ਰਹੀ ਸੀ। 26 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜ ਹੋਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਕਈ ਹੋਰ ਯਾਤਰੀ ਲਾਪਤਾ ਹਨ ਤੇ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਚਾਲਕ ਘੱਟ ਤਜ਼ਰਬੇਕਾਰ ਲੜਕਾ ਸੀ। ਮ੍ਰਿਤਕਾਂ ਵਿਚ ਇਕ ਔਰਤ ਤੇ 25 ਪੁਰਸ਼ ਸ਼ਾਮਲ ਹਨ। ਬੰਗਲਾਦੇਸ਼ ਵਿਚ ਬੁੱਧਵਾਰ ਤੱਕ ਲੌਕਡਾਊਨ ਲੱਗਾ ਹੋਇਆ ਹੈ। ਕਿਸ਼ਤੀ ਸੁਵਖ਼ਤੇ ਜਾ ਰਹੀ ਸੀ ਤੇ ਜ਼ਿਆਦਾ ਰੌਸ਼ਨੀ ਨਹੀਂ ਸੀ। ਹਾਦਸੇ ਦੀ ਜਾਂਚ ਲਈ ਇਕ ਕਮੇਟੀ ਕਾਇਮ ਕੀਤੀ ਗਈ ਹੈ। ਬੰਗਲਾਦੇਸ਼ ਵਿਚ ਹਰ ਸਾਲ ਸੈਂਕੜੇ ਲੋਕ ਕਿਸ਼ਤੀਆਂ ਨਾਲ ਹੁੰਦੇ ਹਾਦਸਿਆਂ ਵਿਚ ਮਾਰੇ ਜਾਂਦੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly