ਬਾਰਾਮੂਲਾ: ਅਣਪਛਾਤਿਆਂ ਵੱਲੋਂ ਭਾਜਪਾ ਵਰਕਰ ਅਗਵਾ

ਸ੍ਰੀਨਗਰ (ਸਮਾਜਵੀਕਲੀ) :  ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਇਕ ਭਾਜਪਾ ਵਰਕਰ ਨੂੰ ਅਣਪਛਾਤਿਆਂ ਨੇ ਅੱਜ ਕਥਿਤ ਤੌਰ ’ਤੇ ਅਗਵਾ ਕਰ ਲਿਆ। ਮਹਿਰਾਜੂਦੀਨ ਮੱਲਾ ਵਾਟਰਗਾਮ ਨਗਰ ਕਮੇਟੀ ਦਾ ਉਪ ਚੇਅਰਮੈਨ ਹੈ। ਉਸ ਨੂੰ ਜ਼ਿਲ੍ਹੇ ਦੇ ਰਫ਼ੀਆਬਾਦ ਇਲਾਕੇ ਦੇ ਮਰਾਜ਼ੀਗੁੰਡ ਤੋਂ ਅਗਵਾ ਕੀਤਾ ਗਿਆ ਹੈ। ਉਹ ਸੋਪੋਰ ਜਾ ਰਿਹਾ ਸੀ। ਉਸ ਦੀ ਤਲਾਸ਼ ਲਈ ਪੁਲੀਸ ਨੇ ਯਤਨ ਆਰੰਭ ਦਿੱਤੇ ਹਨ।