‘ਬਲੈਕ ਆਈ ਬਰੋ’ ਟਰੈਕ ਨਾਲ ਛਾਇਆ ਗਾਇਕ ਲੱਕੀ ਲਵ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬੀ ਗਾਇਕੀ ਵਿਚ ਆਪਣੀ ਦਮਦਾਰ ਪੇਸ਼ਕਾਰੀ ਨਾਲ ‘ਬਲੈਕ ਆਈ ਬਰੋ’ ਟਰੈਕ ਰਾਹੀਂ ਪੰਜਾਬੀਆਂ ਵਿਚ ਗਾਇਕ ਲੱਕੀ ਲਵ ਛਾ ਗਿਆ ਹੈ। ਪੰਜਾਬੀਅਤ ਨਾਲ ਪਿਆਰ ਰੱਖਣ ਵਾਲੀ ਵਿਦੇਸ਼ ਦੀ ਧਰਤੀ ਤੇ ਰਹਿੰਦੇ ਹੋਏ ਵੀ ਗਾਇਕ ਲੱਕੀ ਲਵ ਨੇ ਆਪਣੇ ਇਸ ਟਰੈਕ ਨਾਲ ਵਿਲੱਖਣ ਪੇਸ਼ਕਾਰੀ ਦਾ ਨਮੂਨਾ ਪੇਸ਼ ਕੀਤਾ ਹੈ।

ਜ਼ਿਲ•ਾ ਜਲੰਧਰ ਦੇ ਜੰਮਪਲ ਲੱਕੀ ਲਵ ਅੱਜਕਲ ਅਮਰੀਕਾ ਦਾ ਪੱਕਾ ਵਸਨੀਕ ਹੈ। ਉਸ ਦੇ ਸਿੰਗਲ ਟਰੈਕ ‘ ਲਵ ਰਾਈਟ’ ਨੇ ਵੀ ਸੰਗੀਤ ਪ੍ਰੇਮੀਆਂ ਵਿਚ ਵਿਸ਼ੇਸ਼ ਨਾਮ ਬਣਾਇਆ। ਗਾਇਕੀ ਖੇਤਰ ਦੀ ਗੱਲ ਕਰਦਿਆਂ ਉਸ ਨੇ ਕਿਹਾ ਕਿ ਉਹ ਰਾਤੋ ਰਾਤ ਸਟਾਰ ਬਣਨ ਵਾਲੇ ਗਾਇਕਾਂ ਦੀ ਲੜੀ ਵਿਚ ਸ਼ੁਮਾਰ ਨਹੀਂ ਹਨ। ਉਸ ਦੀ ਸਖ਼ਤ ਮੇਹਨਤ ਅਤੇ ਰਿਆਜ਼ ਨੇ ਉਸ ਨੂੰ ਇਹ ਮੁਕਾਮ ਦਿੱਤਾ ਹੈ। ਲੱਕੀ ਲਵ ਦਾ ਇਹ ਸੰਗੀਤਕ ਟਰੈਕ ਵਿਸ਼ਵ ਦੀ ਪ੍ਰਸਿੱਧ ਕੰਪਨੀ ਟੀ ਸੀਰੀਜ਼ ਨੇ ਰਿਲੀਜ਼ ਕੀਤਾ ਹੈ।

‘ਬਲੈਕ ਆਈ ਬਰੋ’ ਟਰੈਕ ਦੇ ਪ੍ਰੋਡਿਊਰ ਵਿਕਾਸ ਸੇਠੀ ਅਤੇ ਅਮਿੱਤ ਸੇਠੀ ਹਨ। ਇਸ ਦੇ ਲੇਖਕ ਐਸ ਕੇ ਸਾਹਿਬ ਅਤੇ ਸੰਗੀਤਕਾਰ ਪ੍ਰਭਨੀਰ ਹਨ। ਗੀਤ ਦਾ ਵੀਡੀਓ ਹੀਰਾ ਸਿੰਘ ਵਲੋਂ ਕੈਲੇਫੋਰਨੀਆ ਅਮਰੀਕਾ ਦੀ ਧਰਤੀ  ਤੇ ਫਿਲਮਾਇਆ ਗਿਆ ਅਤੇ ਇਸ ਵਿਚ ਰੈਪ ਦੀ ਭੂਮਿਕਾ ਰੈਪਰ ਬੋਹੇਮੀਆਂ ਨੇ ਨਿਭਾਈ ਹੈ। ਗਾਇਕ ਲੱਕੀ ਲਵ ਇਸ ਟਰੈਕ ਨਾਲ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਹੈ।