ਫਿਰੋਜ ਖਾਨ ਨੇ ਕੀਤਾ ਸਿੰਗਰ ਚੰਦ ਜੱਸੀ ਦੇ ਧਾਰਮਿਕ ਟਰੈਕ ਮੀਰਾਂ ਦਾ ਪੋਸਟਰ ਰਲੀਜ।

(ਸਮਾਜ ਵੀਕਲੀ) ਵਰਲਡ ਫੇਮਸ ਸਿੰਗਰ ਫਿਰੋਜ ਖਾਨ ਸਾਬ ਨੇ ਸਿੰਗਰ ਚੰਦ ਜੱਸੀ ਦੇ ਧਾਰਮਿਕ ਟਰੈਕ ਮੀਰਾ ਦਾ ਪੋਸਟਰ ਰਲੀਜ ਕੀਤਾ। ਜੋ ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਚ ਹੈਪੀ ਡੱਲੀ ਅਤੇ ਬੰਟੀ ਸਰੋਆ ਦੀ ਪੇਸ਼ਕਸ਼ ਹੈ ਜੈ ਹੱਕ ਰਿਕਾਰਡਜ ਕੰਪਨੀ ਲੈ ਕੇ ਆ ਰਹੀ ਹੈ।ਸਿੰਗਰ ਚੰਦ ਜੱਸੀ ਨੇ ਆਪ ਹੀ ਲਿਖਿਆ ਅਤੇ ਗਾਇਆ ਹੈ।ਇਸ ਦਾ ਮਿਉਜਕ ਸਾਬ ਸਿੰਘ ਨੇ ਤਿਆਰ ਕੀਤਾ ਹੈ।ਇਸ ਦਾ ਵੀਡੀਓ ਨੀਸ਼ੂ ਕਸ਼ਅਪ ਨੇ ਬਣਾਇਆ ਹੈ।ਜੋ ਕੀ ਜਲਦ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਵਰਲਡ ਵਾਈਡ ਰਲੀਜ ਕੀਤਾ ਜਾਵੇਗਾ।ਇਸ ਮੋਕੇ ਤੇ ਫਿਰੋਜ ਖਾਨ ਅਤੇ ਚੰਦ ਜੱਸੀ ਤੇਂ ਇਲਾਵਾ ਗਾਇਕ ਜਸਵੀਰ ਮਾਹੀ ਗਾਇਕ ਨਵਨੀਤ ਨਰ ਡਿੰਪਲ ਗੋਰਾ ਢੋਲੀ ਆਦਿ ਮੌਜੂਦ ਸਨ।