ਪੰਜਾਬ ਨੈਸ਼ਨਲ ਬੈਂਕ ਸ਼ਾਮਚੁਰਾਸੀ ‘ਚ ਕਿਸਾਨ ਗੋਸ਼ਟੀ ਦਾ ਆਯੋਜਨ

ਕੈਪਸ਼ਨ - ਪੰਜਾਬ ਨੈਸ਼ਨਲ ਬੈਂਕ ਵਿਚ ਕਰਵਾਏ ਗਈ ਕਿਸਾਨ ਗੋਸ਼ਟੀ ਮੌਕੇ ਬੁਲਾਰੇ ਅਤੇ ਹਾਜ਼ਰੀਨ।  (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਪੰਜਾਬ ਨੈਸ਼ਨਲ ਬੈਂਕ ਸ਼ਾਮਚੁਰਾਸੀ ਵਿਖੇ ਆਰ ਕੇ ਚੋਪੜਾ ਲੀਡ ਜ਼ਿਲਾ ਮੈਨੇਜਰ ਹੁਸ਼ਿਆਰਪੁਰ ਦੀ ਅਗਵਾਈ ਹੇਠ ਇਕ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਖੇਤੀ ਬਾੜੀ ਦੇ ਕਰਜਿਆਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਤੇ ਵੀ ਚਰਚਾ ਕੀਤੀ ਗਈ।

ਭਾਰਤ ਸਰਕਾਰ ਦੀਆਂ ਯੋਜਨਾਵਾਂ ਜਿਵੇਂ ਕਿ ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਮੁਦਰਾ ਲੋਨ ਅਤੇ ਹੋਰ ਸਕੀਮਾਂ ਦੀ ਵਿਸਥਾਰ ਪੂਰਵਕ ਸਾਰੇ ਹਾਜਰੀਨ ਨੂੰ ਜਾਣਕਾਰੀ ਦਿੱਤੀ ਗਈ। ਹੁਸ਼ਿਆਰਪੁਰ ਟੀਮ ਵਲੋਂ ਇਸ, ਮੌਕੇ ਕੇ ਜੀ ਸ਼ਰਮਾ, ਮੈਨੇਜਰ ਜੀ ਐਨ ਸ਼ਰਮਾ, ਸੀਨੀਅਰ ਮੈਨੇਜਰ ਪ੍ਰਵੀਨ ਕੁਮਾਰ ਤੋਂ ਇਲਾਵਾ ਰਵੀ ਗਡਵਾਲ ਬੈਂਕ ਮੈਨੇਜਰ, ਨਰਿੰਦਰ ਸਿੰਘ ਡਿਪਟੀ ਮੈਨੇਜਰ, ਜਤਿੰਦਰ ਕੁਮਾਰ ਅਫਸਰ, ਅਰੁਨ ਕੁਮਾਰ, ਰਮਨ ਕੁਮਾਰ, ਇੰਦਰਜੀਤ ਸਿੰਘ ਗੋਲਡੀ ਸਮੇਤ ਕਈ ਹੋਰ ਹਾਜ਼ਰ ਸਨ।