ਪੰਜਾਬੀ ਗਾਇਕਾ ਮੋਨਿਕਾ ਆਰ. ਪੀ. ‘ਇੱਟ ਨਾਲ ਇੱਟ ਖੜਕਾ ਦਿਆਂਗੇ’ ਟਰੈਕ ਲੈ ਕੇ ਹਾਜ਼ਰ

ਫਿਲੌਰ ਅੱਪਰਾ (ਸਮਾਜ ਵੀਕਲੀ)– ਪੰਜਾਬੀ ਗਾਇਕਾ ਮੋਨਿਕਾ ‘ਇੱਟ ਨਾਲ ਇੱਟ ਖੜਕਾ ਦਿਆਂਗੇ’ ਟਰੈਕ ਲੈ ਕੇ ਸਰੋਤਿਆਂ ਦੇ ਸਨਮੁੱਖ ਹਾਜ਼ਰ ਹੋਈ ਹੈ। ਬਾਈ ਲਾਈਵ ਨਿਊਜ਼ ਤੇ ਜੱਸੀ ਗੁੱਡੂ ਯੂ. ਏ. ਈ ਨੇ ਇਸ ਪ੍ਰਾਜੈਕਟ ਨੂੰ ਪੇਸ਼ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਮਿਊਜ਼ਿਕ ਕੰਪਨੀ ਦੇ ਧੰਨਪਤ ਰਾਏ ਤੇ ਪੰਮਾ ਕਲੇਰ ਨੇ ਦੱਸਿਆ ਕਿ ਇਸ ਗੀਤ ਨੂੰ ਖੁਦ ਮੋਨਿਕਾ ਨੇ ਲਿਖਿਆ ਹੈ, ਜਦਕਿ ਇਸ ਗੀਤ ਨੂੰ ਸਾਹਿਲ ਚੌਹਾਨ ਨੇ ਸੰਗੀਤਬੱਧ ਕੀਤਾ ਹੈ। ਇਸ ਗੀਤ ਨੂੰ ਖੂਬਸੂਰਤ ਵੀਡੀਓ ਐਮ. ਸੀ ਨੇ ਤਿਆਰ ਕੀਤਾ ਹੈ। ਗਾਇਕਾ ਮੋਨਿਕਾ ਆਰ. ਪੀ ਨੇ ਸ੍ਰੀ ਰਮੇਸ਼ ਕਲੇਰ ਆਜ਼ਾਦ ਟੀ. ਵੀ (ਯੂ. ਕੇ) ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਗੀਤ ਪੰਜਾਬ ਦੇ ਹਰ ਵਰਗ ਨੂੰ ਪਸੰਦ ਆਵੇਗਾ।