ਪ੍ਰਦਰਸ਼ਨਕਾਰੀ ਔਰਤ ਨੂੰ ਗਰਦਨ ਤੋਂ ਫੜ੍ਹ ਕੇ ਬਾਹਰ ਕੱਢਣ ‘ਤੇ ਯੂਕੇ ਦਾ ਐੱਮਪੀ ਸਸਪੈਂਡ

ਯੂਕੇ ਦੇ ਐਮਪੀ ਮਾਰਕ ਫੀਲਡ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕਿਉਕਿ ਮਾਰਕ ਫੀਲਡ ਨੇ ‘ਚਾਂਸਲਰ ਮੈਨਸਨ ਹਾਊਸ ਸਪੀਚ’ ‘ਚ ਇੱਕ ਔਰਤ ਜੋ ਕਿ ਪ੍ਰਦਰਸ਼ਨ ਕਰ ਰਹੀ ਸੀ ਨੂੰ ਗਰਦਨ ਤੋਂ ਫੜ ਕੇ ਹਾਲ ‘ਚੋਂ ਬਾਹਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਾਰਕ ਫੀਲਡ ਨੇ ਖੁਦ ‘ਚਾਂਸਲਰ ਮੈਨਸਨ ਹਾਊਸ ਸਪੀਚ’ ਘਟਨਾ ‘ਤੇ ਅਫਸੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸਾਈਦ ‘ਪ੍ਰਦਰਸ਼ਨਕਾਰੀ ਔਰਤ’ ਕੋਲ ਕੋਈ ਹਥਿਆਰ ਨਾ ਹੋਵੇ।