ਪਿੰਡ ਸਰਨਾਣਾ ਵਿਖੇ ਡੇਰਾ ਬਾਬਾ ਮੀਰਾ ਸ਼ਾਹ ਜੀ ਪੱਤਣ ਜੀ ਦੇ ਦਰਬਾਰ ਤੇ ਗਾਇਕਾ ਅਨਮੋਲ ਵਿਰਕ ਤੇ ਕੌਰ ਮਨਜੀਤ ਨੇ ਹਾਜ਼ਰੀ ਲਗਾਈ 

ਨੂਰਮਹਿਲ – (ਹਰਜਿੰਦਰ ਛਾਬੜਾ) ਡੇਰਾ ਬਾਬਾ ਮੀਰਾ ਸ਼ਾਹ ਜੀ ਪੱਤਣ ਪਿੰਡ ਸਰਨਾਣਾ ਵਿਖੇ ਪ੍ਬੰਧਕ ਕਮੇਟੀ ਵੱਲੋ ਦਰਬਾਰ ਤੇ ਝੰਡਾ, ਚਾਦਰ ਤੇ ਚਿਰਾਗ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਕਵਾਲ ਵੀ ਪੇਸ਼ ਕੀਤੇ ਗਏ। ਉਸ ਉਪਰੰਤ ਪੰਜਾਬ ਦੀ ਲੋਕ ਗਾਇਕਾ ਅਨਮੋਲ ਵਿਰਕ , ਕੌਰ ਮਨਜੀਤ , ਮਨਦੀਪ ਬਾਲੀ , ਰਸ਼ਪਿੰਦਰ ਸਿੰਘ, ਬਲਵਿੰਦਰ ਸਿੰਘ ਮਿਊਜ਼ਕ ਗਰੁੱਪ ਵਲੋ ਸਭਿਆਚਰਕ ਪੋ੍ਗਰਾਮ ਪੇਸ਼ ਕੀਤਾ ਗਿਆ।
              ਇਸ ਮੌਕੇ ਤੇ ਦਰਬਾਰ ਦੇ ਸੇਵਾਦਾਰ ਸ਼ਾੲੀ ਬਲਵਿੰਦਰ ਕੁਮਾਰ ਜੀ , ਮੈਂਬਰ ਜੀਤਾ ਕੋਟਲੀ ਵਾਲਾ , ਹੈਪੀ , ਰਾਜੂ , ਕਾਲਾ ਕੋਟਲੀ ਵਾਲਾ ਅਤੇ ਪਿੰਡ ਦੇ ਸਮੂੰਹ ਸੰਗਤ ਤੇ ਕਮੇਟੀ ਮੈਂਬਰ ਹਾਜ਼ਿਰ ਸਨ। ਇਸ ਮੌਕੇ ਤੇ ਕਲਾਕਾਰਾ ਦਾ ਸਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਠੰਡੇ ਜਲ ਦੀ ਛਬੀਲ ਤੇ ਗੁਰੂ ਦਾ ਲੰਗਰ ਵੀ ਲਗਾਇਆ ਗਿਆ।