ਪਿੰਡ ਡੱਲੀ ਦੀਆਂ ਸੰਗਤਾਂ ਵੱਲੋ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ।

(Samajweekly) ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਪਿੰਡ ਡੱਲੀ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਹੀ ਚਾਅ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।ਸੰਗਤਾਂ ਵੱਲੋ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ।ਭੋਗਪੁਰ ਬਲਾਕ ਪੱਧਰੀ ਵਿਸ਼ਾਲ ਸ਼ੋਭਾ ਯਾਤਰਾ ਨੂੰ ਲੰਗਰ ਅਤੁੱਟ ਵਰਤਾਇਆ ਗਿਆ।ਗੁਰਪੁਰਬ ਵਾਲੇ ਦਿਨ ਸੁਖਮਨੀ ਸਾਹਿਬ ਪਾਠ ਦੇ ਜਾਪ ਕੀਤੇ ਗਏ।ਭਾਈ ਸਰਵਨ ਸਿੰਘ ਪਰਦੇਸੀ ਡੱਲੀ ਵਾਲੇ ਭਾਈ ਹਰਜੀਤ ਸਿੰਘ ਕਰਤਾਰਪੁਰ ਵਾਲੇ ਪਿੰਡ ਡੱਲੀ ਦੀਆਂ ਬੀਬੀਆਂ ਦਾ ਕੀਰਤਨੀ ਜਥਾ ਪੰਜਾਬੀ ਸਿੰਗਰ ਨੀਰੂ ਜੱਸਲ ਸ਼ੈਲੀ ਬੀ ਅਤੇ ਸ਼ਮਾ ਸਿੰਘ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਪਮਾ ਗਾਕੇ ਆਪਣੀ ਹਾਜਰੀ ਲਗਵਾਈ।ਇਸ ਮੋਕੇ ਤੇ ਸ ਕਿਰਪਾਲ ਸਿੰਘ ਸੋਢੀ ਜੀ USA ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਸ ਨਰਿੰਦਰ ਸਿੰਘ ਡੀ ਪੀ ਜੀ ਨੂੰ ਬੱਚਿਆਂ ਦੇ ਉਤਸ਼ਾਹ ਲਈ 15000 ਰੁਪਏ ਰਾਸ਼ੀ ਭੇਟ ਕੀਤੀ। ਇਸ ਮੋਕੇ ਹੈਪੀ ਡੱਲੀ (ਪ੍ਰਧਾਨ) ਉਜਾਗਰ ਸਿੰਘ ਪ੍ਰੀਤਮ ਦਾਸ ਜਸਵੀਰ ਸਿੰਘ ਮੋਹਨ ਲਾਲ ਰਾਮ ਲਾਲ ਗਰਨਾਮ ਸਿੰਘ ਜਸਪਾਲ ਸਿੰਘ ਮਹਿੰਦਰ ਲਾਲ ਇਕਬਾਲ ਸਿੰਘ ਤਰਸੇਮ ਲਾਲ ਹੁਸਨ ਲਾਲ ਤਰਲੋਚਨ ਸਿੰਘ ਸੋਮਰਾਜ ਪਾਲ ਰਿੰਕੂ ਡੱਲੀ ਸਾਵਨ ਪਾਲ ਅਰਸ਼ ਡੱਲੀ ਜੋਨੀ ਪਾਲ ਅਕਾਸ਼ ਡੱਲੀ ਮੋਨਿਸ਼ ਪਾਲ ਸਾਹਿਲ ਪਾਲ ਹੈਰੀ ਪਾਲ ਰੋਜੀ ਪਾਲ ਸੋਨੂੰ ਡੱਲੀ ਰੋਮੀ ਡੀ ਅਮਿਤ ਪਾਲ ਰੋਹਿਤ ਪਾਲ ਗੋਰਵ ਬੰਗਾ ਜਸ਼ਨ ਬੰਗਾ ਅਤੇ ਕਰਿਸ਼ਵ ਪਾਲ ਆਦਿ ਮੋਜੂਦ ਸਨ।