ਪਾਵਰ ਇਨ ਐਜੂਕੇਸ਼ਨ ਇੰਟਰਨੈਸ਼ਨਲ ਸੰਸਥਾ ਵੱਲੋਂ ਪਿੰਡ ਸੈਣੀ ਮਾਜਰਾ ਵਿਖੇ ਖੋਲ੍ਹਿਆ ਗਿਆ ਸਟੱਡੀ ਸੈਂਟਰ

(ਸਮਾਜ ਵੀਕਲੀ)- 11 ਅਪ੍ਰੈਲ ਨੂੰ ਪਾਵਰ ਇਨ ਐਜੂਕੇਸ਼ਨ ਇੰਟਰਨੈਸ਼ਨਲ ਸੰਸਥਾ ਵੱਲੋਂ ਰਾਸ਼ਟਰ ਪਿਤਾ ਜੋਤੀਬਾ ਫੂਲੇ ਅਤੇ ਡਾ. ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ‘ਤੇ ਪਿੰਡ ਸੈਣੀ ਮਾਜਰਾ, ਵਿਧਾਨ ਸਭਾ ਰੋਪੜ ਨਜ਼ਦੀਕ ਨੂਰਪੁਰ ਬੇਦੀ ਵਿਖੇ ਸਟੱਡੀ ਸੈਂਟਰ ਖੋਲ੍ਹਿਆ ਗਿਆ ਜਿਸ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਸ. ਅਮਨਦੀਪ ਸਿੱਧੂ ਚੱਬੇਵਾਲ ਸ਼ਿਰਕਤ ਕੀਤੀ ਅਤੇ ਸਟੱਡੀ ਸੈਂਟਰ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ ਅਤੇ ਮੌਕੇ  ‘ਤੇ ਅਮਨਦੀਪ ਸਿੱਧੂ ਜੀ ਵੱਲੋਂ ਫੂਲੇ-ਸ਼ਾਹੂ-ਅੰਬੇਡਕਰ ਵਿਚਾਰਧਾਰਾ ‘ਤੇ ਅਪਣੇ ਵਿਚਾਰ ਪੇਸ਼ ਕੀਤੇ।

ਜੋਤੀਬਾ ਫੂਲੇ ਅਤੇ ਡਾ. ਅੰਬੇਡਕਰ ਵੱਲੋ ਵਿੱਦਿਅਕ ਖੇਤਰ ਕੀਤੇ ਉਪਰਾਲੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਪੰਚ ਮਨਿੰਦਰ ਕੌਰ ਅਤੇ ਪਿੰਡ ਦੇ ਅਧਿਆਪਕ ਹਰਮੇਸ਼ ਸੈਣੀ , ਮੋਹਣ ਲਾਲ ਕਾਕੂ, ਮਹਿੰਦਰ ਸੈਣੀ, ਹੇਮਰਾਜ, ਨੰਦ ਲਾਲ, ਗਿਰਧਾਰੀ ਲਾਲ ਮਾ.ਅਨਿਲ ਕੁਮਾਰ, ਸ਼ਤੀਸ਼ ਕੁਮਾਰ, ਕੁਲਦੀਪ ਕੁਮਾਰ, ਜਸਵਿੰਦਰ ਅਤੇ ਮਾ. ਬਲਜੀਤ ਸਿੰਘ ਤੇ ਓਮ ਪ੍ਰਕਸ਼, ਗੁਰਪਾਲ ਸਿੰਘ ਸੈਣੀ ਮਾਜਰਾ ਅਤੇ ਅਨੇਕਾਂ ਪਿੰਡ/ਇਲਾਕਾ ਵਾਸੀ ਆਦਿ ਹਾਜ਼ਰ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly