ਪਤੀ ਦੀ ਕਾਰ ਦੇ ਬੋਨੈੱਟ ’ਤੇ ਚੜ੍ਹ ਕੇ ਟਰੈਫਿਕ ਜਾਮ ਕੀਤਾ

ਮੁੰਬਈ, (ਸਮਾਜਵੀਕਲੀ) :  ਦੱਖਣੀ ਮੁੰਬਈ ਦੀ ਭੀੜ-ਭੜੱਕੇ ਵਾਲੀ ਪੈਡਰ ਰੋਡ ’ਤੇ ਪਤੀ-ਪਤਨੀ ਦੇ ਘਰੇਲੂ ਝਗੜੇ ਕਾਰਨ ਟਰੈਫਿਕ ਜਾਮ ਹੋ ਗਿਆ। ਆਪਣੇ ਪਤੀ ਦੀ ਐੱਸਯੂਵੀ ਵਿੱਚ ਊਸ ਨਾਲ ਕਿਸੇ ਹੋਰ ਮਹਿਲਾ ਨੂੰ ਬੈਠੀ ਦੇਖ ਕੇ ਗੁੱਸੇ ਵਿੱਚ ਭਖੀ ਪਤਨੀ ਨੇ ਪਹਿਲਾਂ ਆਪਣੇ ਪਤੀ ਦਾ ਪਿੱਛਾ ਕੀਤਾ ਅਤੇ ਫਿਰ ਸੜਕ ਵਿਚਾਲੇ ਆਪਣੀ ਕਾਰ ਰੋਕ ਕੇ ਆਪਣੇ ਪਤੀ ਦੀ ਐੱਸਯੂਵੀ ਦੇ ਬੋਨੈੱਟ ’ਤੇ ਚੜ੍ਹ ਗਈ।

ਊਸ ਨੇ ਆਪਣੇ ਜੁੱਤੇ ਊਤਾਰ ਕੇ ਕਾਰ ਦੇ ਮੂਹਰਲੇ ਸ਼ੀਸ਼ੇ ’ਤੇ ਮਾਰਨੇ ਸ਼ੁਰੂ ਕੀਤੇ ਅਤੇ ਆਪਣੇ ਪਤੀ ਨੂੰ ਮੰਦਾ-ਚੰਗਾ ਬੋਲਣ ਲੱਗੀ। ਊਸ ਨੇ ਆਪਣੇ ਪਤੀ ਨਾਲ ਬੈਠੀ ਮਹਿਲਾ ਨੂੰ ਬਾਹਰ ਨਿਕਲਣ ਲਈ ਆਖਿਆ ਅਤੇ ਪੁਲੀਸ ਮਦਦ ਲਈ ਰੌਲਾ ਪਾਇਆ। ਦੂਜੇ ਪਾਸੇ, ਊਸ ਵਲੋਂ ਸੜਕ ਵਿਚਾਲੇ ਰੋਕੀ ਕਾਰ ਕਾਰਨ ਟਰੈਫਿਕ ਜਾਮ ਹੋ ਗਿਆ। ਪੁਲੀਸ ਨੇ ਕਿਸੇ ਤਰੀਕੇ ਮਹਿਲਾ ਨੂੰ ਸ਼ਾਂਤ ਕੀਤਾ ਅਤੇ ਇਸ ਜੋੜੇ ਨੂੰ ਥਾਣੇ ਲੈ ਗਈ ਪ੍ਰੰਤੂ ਮਹਿਲਾ ਨੇ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਾਊਣ ਤੋਂ ਇਨਕਾਰ ਕਰ ਦਿੱਤਾ।