ਨੀਰੂ ਜੱਸਲ ਦਾ ਧਾਰਮਿਕ ਟਰੈਕ “ਸਤਿਗੁਰਾਂ ਦੀ ਕਿਰਪਾ” ਦਾ ਪੋਸਟਰ ਹੋਇਆ ਰਲੀਜ

(Samajweekly) (ਹਰਨਾਮ ਦਾਸ ਚੋਪੜਾ) ਸੁਪ੍ਰਸਿੱਧ ਲੇਖਿਕਾ ਅਤੇ ਗਾਇਕਾ ਨੀਰੂ ਜੱਸਲ ਦਾ ਧਾਰਮਿਕ ਟਰੈਕ ਸਤਿਗੁਰਾਂ ਦੀ ਕਿਰਪਾ ਦਾ ਪੋਸਟਰ ਐਸ ਡੀ ਐਮ ਆਫਿਸ ਬੰਗਾ ਦੇ ਸੁਪਰਡੈਂਟ ਜਤਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ ਵਲੋਂ ਬਹੁਤ ਹੀ ਚਾਅ ਅਤੇ ਸ਼ਰਧਾ ਪੂਰਵਕ ਰਲੀਜ ਕੀਤਾ ਗਿਆ। ਨੀਰੂ ਜੱਸਲ ਨੇ ਗੱਲਬਾਤ ਦੌਰਾਨ ਦੱਸਿਆ ਕੀ ਸਤਿਗੁਰਾੰ ਦੀ ਕਿਰਪਾ ਧਾਰਮਿਕ ਟਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਆ ਰਿਹਾ ਹੈ ਜਿਸ ਨੂੰ ਲਿਖਿਆ ਹੈ ਵਰਲਡ ਫੇਮਸ ਕਲਮ ਹੈਪੀ ਡੱਲੀ ਨੇ ਤੇ ਮਧੁਰ ਸੰਗੀਤਕ ਧੁੰਨਾਂ ਦੇ ਨਾਲ ਸ਼ਿੰਗਾਰੇਆ ਹੈ ਸਾਬ ਸਿੰਘ ਨੇ।ਇਸ ਦਾ ਵੀਡੀਓ ਨੀਸ਼ੂ ਕਸ਼ਅਪ ਨੇ ਤਿਆਰ ਕੀਤਾ ਹੈ।ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਪੇਸ਼ਕਸ਼ ਹੈ।ਹੱਕ ਰਿਕਾਰਡਜ ਕੰਪਨੀ ਇਸ ਨੂੰ ਰਲੀਜ ਕਰ ਰਹੀ ਹੈ।ਜਲਦ ਹੀ ਇਹ ਟਰੈਕ ਸਾਰੀਆਂ ਸਾਇਟ ਤੇ ਵੇਖਣ ਅਤੇ ਸੁਣਨ ਨੂੰ ਮਿਲੇਗਾ।ਇਸ ਮੋਕੇ ਤੇ ਮਨੋਹਰ ਲਾਲ (ਰੀਡਰ) ਧੰਨਾ ਰਾਮ ਦਲਜੀਤ ਸਿੰਘ ਗੁਰਜੀਤ ਸਿੰਘ ਸੰਜੇ ਸੀਰਾ ਸਚਿਨ ਸ਼ਰਮਾ ਸ਼ਬੀਨਾ ਜੋਤੀ ਅਨੀਤਾ ਰਜਿੰਦਰ ਕੁਮਾਰ ਬਸਰਾ ਮਨਦੀਪ ਸਿੰਘ ਕਸ਼ਮੀਰ ਲਾਲ ਅਵਤਾਰ ਸਿੰਘ ਅਤੇ ਰਮੇਸ਼ ਕੁਮਾਰ ਆਦਿ ਮੌਜੂਦ ਸਨ।