ਨਾਸਾ ਵੱਲੋਂ ‘ਮਾਰਸ ਰੋਵਰ’ ਰਵਾਨਾ

ਕੇਪ ਕੈਨੇਵਰਲ (ਅਮਰੀਕਾ) (ਸਮਾਜ ਵੀਕਲੀ): ਮੰਗਲ ਗ੍ਰਹਿ ’ਤੇ ਪੁਰਾਤਨ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਤਿਆਰ ਹੁਣ ਤੱਕ ਦਾ ਸਭ ਤੋਂ ਵੱਡਾ ‘ਮਾਰਸ ਰੋਵਰ’ ਮੰਗਲ ਗ੍ਰਹਿ ਲਈ ਰਵਾਨਾ ਹੋ ਗਿਆ। ਇੱਕ ਕਾਰ ਦੇ ਆਕਾਰ ਜਿੰਨਾ ਇਹ ਪੁਲਾੜ ਵਾਹਨ ਕੈਮਰਿਆਂ, ਮਾਈਕਰੋਫੋਨਾਂ, ਡਰਿੱਲਾਂ ਤੇ ਲੇਜ਼ਰਾਂ ਨਾਲ ਲੈਸ ਹੈ।

ਇਹ ਪੁਲਾੜ ਵਾਹਨ ਮੰਗਲ ਗ੍ਰਹਿ ਤੋਂ ਉੱਥੋਂ ਦੀਆਂ ਚੱਟਾਨਾਂ ਦੇ ਸੈਂਪਲ ਲੈ ਕੇ ਵਾਪਸ ਮੁੜੇਗਾ। ਇਸ ਪ੍ਰਾਜੈਕਟ ’ਤੇ 8 ਬਿਲੀਅਨ ਅਮਰੀਕੀ ਡਾਲਰ ਖਰਚਾ ਆਇਆ ਹੈ। ਨਾਸਾ ਦੇ ਸਾਇੰਸ ਮਿਸ਼ਨ ਦੇ ਮੁਖੀ ਥੌਮਸ ਜ਼ਰਬੁਚੇਨ ਨੇ ਇਸ ਪੁਲਾੜ ਵਾਹਨ ਦੀ ਰਵਾਨਗੀ ਨੂੰ ‘ਕਿਸੇ ਦੂਜੇ ਗ੍ਰਹਿ ’ਤੇ ਮਨੁੱਖਤਾ ਦਾ ਪਹਿਲਾ ਦੌਰਾ’ ਐਲਾਨਦਿਆਂ ਖ਼ੁਸ਼ੀ ਜ਼ਾਹਰ ਕੀਤੀ।