ਨਵਾਜ਼ੂਦੀਨ ਤੋਂ ਅਦਾਕਾਰੀ ਸਿੱਖ ਰਹੀ ਹੈ ਆਥੀਆ ਸ਼ੈੱਟੀ

ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਦਾ ਕਹਿਣਾ ਹੈ ਕਿ ਫਿਲਮ ‘ਮੋਤੀਚੂਰ ਚਕਨਾਚੂਰ’ ‘ਚ ਆਪਣੇ ਸਹਿ-ਅਦਾਕਾਰ ਨਵਾਜ਼ੂਦੀਨ ਸਿੱਦਿਕੀ ਦੀ ਅਦਾਕਾਰੀ ‘ਤੇ ਕਾਫੀ ਧਿਆਨ ਦੇ ਰਹੀ ਹਾਂ ਅਤੇ ਉਨ੍ਹਾਂ ਤੋਂ ਕਾਫੀ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਹਨ। ਇਸ ਕਾਮੇਡੀ ਫਿਲਮ ਰਾਹੀਂ ਨਵਾਜ਼ਦੀਨ ਤੇ ਆਥੀਆ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਆਥੀਆ ਨੇ ਦੱਸਿਆ, ”ਮੈਂ ਪਹਿਲੀ ਵਾਰ ਉਨ੍ਹਾਂ (ਨਵਾਜ਼ੂਦੀਨ) ਵਰਗੇ ਅਭਿਨੇਤਾ ਨਾਲ ਕੰਮ ਕਰ ਰਹੀ ਹਾਂ, ਸ਼ੂਟਿੰਗ ਦੌਰਾਨ ਮੈਂ ਨਵਾਜ਼ ਸਰ ਸਮੇਤ ਫਿਲਮ ਦੇ ਸਾਰੇ ਕਲਾਕਾਰਾਂ ਤੋਂ ਕਾਫੀ ਕੁਝ ਸਿੱਖ ਰਹੀ ਹਾਂ, ਨਵਾਜ਼ ਸਰ ਅਦਭੁੱਤ ਹਨ”।

ਦੱਸਣਯੋਗ ਹੈ ਕਿ ਆਥੀਆ ਨੇ ਸਾਲ 2015 ‘ਚ ਆਈ ਫਿਲਮ ‘ਹੀਰੋ’ ‘ਚ ਸੂਰਜ ਪੰਚੋਲੀ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਪਿਛਲੇ ਸਾਲ ਆਈ ਫਿਲਮ ‘ਮੁਬਾਰਕਾਂ’ ‘ਚ ਅਰਜੁਨ ਅਤੇ ਅਨਿਲ ਕਪੂਰ ਵਰਗੇ ਸਟਾਰਜ਼ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਦੇਬਮਿਤਰਾ ਹਸਨ ਨਿਰਦੇਸ਼ਤ ਫਿਲਮ ‘ਮੋਤੀਚੂਰ ਚਕਨਾਚੂਰ’ ਅਗਲੇ ਸਾਲ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।