ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ – ਡਾ. ਬੀ. ਆਰ. ਅੰਬੇਡਕਰ ਸੁਸਾਇਟੀ

Mumbai Police start probe in Ambedkar home vandalism.

(ਸਮਾਜ ਵੀਕਲੀ)

ਪੂਰੇ ਵਿਸ਼ਵ ਵਿੱਚ ਇੱਕੋ ਇੱਕ ਨਾਮ ਹੈ ਜਿਸ ਨੂੰ ਗਿਆਨ ਦੇ ਪ੍ਰਤੀਕ ਤੌਰ ਤੇ ਜਾਣਿਆ ਜਾਂਦਾ ਹੈ ਜਿਸ ਨੇ ਭਾਰਤੀ ਸੰਵਿਧਾਨ ਬਣਾ ਕੇ ਦੇਸ਼ ਵਿੱਚ ਲੋਕਤੰਤਰ ਦੀ ਨੀਂਹ ਰੱਖੀ ਸੀ। ਮਰਨੋਂ ਉਪਰੰਤ ਉਸ ਨੂੰ ਦੇਸ਼ ਦੇ ਸਭ ਤੋਂ ਉੱਤਮ ਪੁਰਸਕਾਰ ਭਾਰਤ ਰਤਨ ਦਾ ਖਿਤਾਬ ਦੇ ਕੇ ਸਮਨਾਨਿਤ ਕੀਤਾ ਗਿਆ ਸੀ। ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਕਰੋੜਾਂ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਜਿਸ ਨੇ ਅਛੂਤ ਕਹੀ ਜਾਣ ਵਾਲੀਆਂ ਹਜਾਰਾਂ ਜਾਤੀਆਂ ਦੇ ਪਾਈਆਂ ਹੋਈਆਂ ਗੁਲਾਮੀ ਦੀਆਂ ਬੇੜੀਆਂ ਨੂੰ ਕੱਟ ਕੇ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕੀਤਾ ਹੈ।

ਪ੍ਰਧਾਨ ਕ੍ਰਿਸ਼ਨ ਲਾਲ ਜੱਸਲ,

ਬਾਬਾ ਸਾਹਿਬ ਜੀ ਦਾ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਸ਼ਬਦ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਬਾਬਾ ਸਾਹਿਬ ਅੰਬੇਕਡਰ ਦੇ ਮੁੰਬਈ ਦੇ ਦਾਦਰ ਵਿਖੇ ਰਾਜ ਗ੍ਰਹਿ ਦੀ ਤੋੜ ਭੰਨ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਣ ਯੋਗ ਕਾਰਵਾਈ ਹੈ। ਅਜਿਹੀ ਕਾਰਵਾਈ ਨਾਲ ਦੇਸ਼ ਵਿਦੇਸ਼ ਵਿੱਚ ਵਸਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ। ਬਾਬਾ ਸਾਹਿਬ ਦਾ ਨਿਰਦਾਰ ਕਰਨਾ ਪੂਰੇ ਦਲਿਤ ਸਮਾਜ ਦਾ ਨਿਰਾਦਰ ਕਰਨਾ ਹੈ। ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦੇ ਹਨ।

ਇਤਿਹਾਸ ਗਵਾਹ ਹੈ ਕਿ ਮਨੂੰਵਾਦੀ ਲੋਕਾਂ ਵਲੋਂ ਜਿਊਂਦੇ ਜੀ ਬਾਬਾ ਸਾਹਿਬ ਨੂੰ ਪੈਰ ਪੈਰ ਤੇ ਅਪਮਾਨਿਤ ਕੀਤਾ ਗਿਆ। ਜਾਤੀ ਤੌਰ ਤੇ ਸਰੀਰਕ ਅਤੇ ਮਾਨਸਿਕ ਕਸ਼ਟ ਦਿੱਤੇ ਗਏ। ਬਾਬਾ ਸਾਹਿਬ ਦੀ ਮੌਤ ਦੇ 64-65 ਸਾਲ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦੇ ਬੁੱਤਾਂ ਅਤੇ ਉਨ੍ਹਾਂ ਦੀ ਯਾਦ ਵਿੱਚ ਬਣੀਆਂ ਇਮਾਰਤਾਂ ਨੂੰ ਢਾਹੁਣਾ ਇਹ ਸਿੱਧ ਕਰਦਾ ਹੈ ਮਨੂੰਵਾਦੀ ਤਾਕਤਾਂ ਪਹਿਲਾਂ ਵੀ ਬਾਬਾ ਸਾਹਿਬ ਨਾਲ ਨਫਰਤ ਕਰਦੀਆਂ ਸਨ ਤੇ ਅੱਜ ਵੀ ਕਰ ਰਹੀਆਂ ਹਨ। ਹੁਣ ਦੇਸ਼-ਵਿਦੇਸ਼ ਦੇ ਕਰੋੜਾਂ ਲੋਕ ਜਾਗਰੂਕ ਹੋ ਚੁੱਕੇ ਹਨ ਉਹ ਬਾਬਾ ਸਾਹਿਬ ਦੀ ਸ਼ਾਨ ਦੇ ਖਿਲਾਫ ਕਿਸੇ ਵੀ ਅਜਿਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਸ ਨਾਲ ਉਨ੍ਹਾਂ ਦੇ ਮਾਣ-ਸਨਮਾਣ ਨੂੰ ਠੇਸ ਪਹੁੰਚੇ।

ਜਨਰਲ ਸਕੱਤਰ ਧਰਮ ਪਾਲ ਪੈਂਥਰ

ਡਾ. ਬੀ. ਆਰ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ, ਸੀਨੀ. ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਪ੍ਰਚਾਰ ਸਕੱਤਰ ਨਿਰਵੈਰ ਸਿੰਘ, ਕੰਨਵੀਨਰ ਕਸ਼ਮੀਰ ਸਿੰਘ, ਕੈਸ਼ੀਅਰ ਗੁਰਦਿਆਲ ਸਿੰਘ ਜੱਸਲ, ਡਾ. ਜਨਕ ਰਾਜ ਭੁਲਾਣਾ, ਨਿਰਮਲ ਸਿੰਘ, ਪੂਰਨ ਚੰਦ ਬੋਧ, ਕਰਨੈਲ ਸਿੰਘ ਬੇਲਾ, ਪ੍ਰਮੋਦ ਸਿੰਘ, ਜਗਜੀਵਨ ਰਾਮ, ਧਰਮਵੀਰ, ਟੇਕ ਚੰਦ, ਸੁਦੇਸ਼ ਕੁਮਾਰ, ਰਘਬੀਰ ਚੰਦ, ਰਜਨੀ ਸਹੋਤਾ ਨਾਨੋ ਮੱਲ੍ਹੀਆਂ, ਰੇਖਾ ਭੁਲਾਣਾ ਅਤੇ ਪਰਮਜੀਤ ਪਾਲ ਆਦਿ ਨੇ ਭਾਰਤ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂਕਿ ਭਵਿੱਖ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕਣ।

ਧਰਮ ਪਾਲ ਪੈਂਥਰ