ਦੇਖੋ ਫੈਕਟਰੀ ‘ਚ ਕੰਮ ਕਰਨ ਵਾਲਾ ਪੰਜਾਬ ਦਾ ਨੌਜਵਾਨ ਇਸ ਤਰ੍ਹਾਂ ਰਾਤੋ ਰਾਤ ਬਣਿਆ ਕਰੋੜਪਤੀ

ਮੋਗਾ : ਦੇਖੋ ਫੈਕਟਰੀ ‘ਚ ਕੰਮ ਕਰਨ ਵਾਲਾ ਪੰਜਾਬ ਦਾ ਨੌਜਵਾਨ ਇਸ ਤਰ੍ਹਾਂ ਰਾਤੋ ਰਾਤ ਬਣਿਆ ਕਰੋੜਪਤੀ ‘ਫੈਕਟਰੀ ‘ਚ ਕੰਮ ਕਰਨ ਵਾਲਾ ਨੌਜਵਾਨ ਰਾਤੋ-ਰਾਤ ਬਣਿਆ ਕਰੋੜਪਤੀ , ਨਿਕਲੀ 1.5 ਕਰੋੜ ਦੀ ਲਾਟਰੀ ਜਾਣਕਾਰੀ ਅਨੁਸਾਰ ਮੋਗਾ ਦਾ ਹੈ ਇਹ ਨੌਜਵਾਨ ਅਕਸਰ ਹੀ ਕਿਹਾ ਜਾਂਦਾ ਹੈਕਿ ਰੱਬ ਜਦੋ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਕੁਝ ਵਾਪ ਰਿਆ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੀਮਾ ‘ਚ ਰਹਿਣ ਵਾਲੇ ਹਰਵਿੰਦਰ ਸਿੰਘ ਨਾਲ, ਜੋ ਰਾਤੋਂ ਰਾਤ ਕਰੋੜਪਤੀ ਬਣ ਗਿਆ ਹੈ ਅਤੇ ਉਸਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਜਿਸ ਨੂੰ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਤੁਹਾਨੂੰ ਦੱਸ ਦੇਈਏ ਕਿ ਦਰਅਸਲ ‘ਚ ਇਹ ਨੌਜਵਾਨ ਇੱਕ ਫੈਕਟਰੀ ‘ਚ ਕੰਮ ਕਰਦਾ ਹੈ ਅਤੇ ਪਿਛਲੇ 15 ਸਾਲਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਖਰੀਦ ਰਿਹਾ ਸੀ , ਜਿਸ ਦਾ ਫਲ ਅੱਜ ਇਸ ਨੌਜਵਾਨ ਨੂੰ ਮਿਲਿਆ ਹੈ।

ਇਸ ਨੌਜਵਾਨ ਨੇ ਨਵੇਂ ਸਾਲ ਦੀ ਲਾਟਰੀ ਟਿਕਟ ਖਰੀਦੀ ਸੀ। ਜਿਸ ਤੋਂ ਬਾਅਦ ਰਾਤੋ-ਰਾਤ ਇਸ ਦੀ ਕਿਸਮਤ ਚਮਕ ਉੱਠੀ ਅਤੇ ਹੁਣ ਇਹ ਕਰੋੜਪਤੀ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਰੋੜਪਤੀ ਨੌਜਵਾਨ ਨੇ ਫੈਕਟਰੀ ਦੇ ਵਿੱਚ ਲੱਡੂ ਵੰਡ ਕੇ ਆਪਣੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਹੈ। ਉਸਨੇ ਦੱਸਿਆ ਕਿ ਉਹ ਮੋਗਾ ਦੇ ਫੋਕਲ ਪੁਆਇੰਟ ਵਿਖੇ ਫੈਕਟਰੀ ਵਿੱਚ ਸੇਲਜ਼ ਦਾ ਕੰਮ ਕਰਦਾ ਹੈ ਅਤੇ ਉਸਦਾ ਭਰਾ ਟੇਲਰ ਦਾ ਕੰਮ ਕਰਦਾ ਹੈ।ਜਿਸ ਤੋਂ ਬਾਅਦ ਪੂਰੇ ਇਲਾਕੇ ਚ ਖੁਸ਼ੀਆਂ ਤੇ ਢੋਲ ਵਜਾਏ ਗਏ ਹਰ ਕੋਈ ਵਧਾਈਆਂ ਦੇ ਰਿਹਾ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾ ਤਾਂ ਯਕੀਨਨ ਹੀ ਨਹੀਂ ਹੋਇਆ ਕਿ ਉਸ ਦਾ ਨੰਬਰ ਲੱਗ ਗਿਆ ਹੈ। ਪਰ ਜਦੋਂ ਪੱਕਾ ਪਤਾ ਲੱਗ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਇਸ ਨੂੰ ਕਹਿੰਦੇ ਨੇ ਕਿਸਮਤ ਤੇ ਰੱਬ ਦੇ ਰੰਗ ਜਦੋਂ ਪ੍ਰਮਾਤਮਾ ਦਿੰਦਾ ਹੈ ਤਾਂ ਘਰ ਬੈਠਿਆਂ ਨੂੰ ਰਾਜਾ ਬਣਾ ਦਿੰਦਾ ਹੈ।

(ਹਰਜਿੰਦਰ ਛਾਬੜਾ)ਪਤਰਕਾਰ 9592282333