ਦਿ ਮਿਲੇਨੀਅਮ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ

ਔਢਾਂ ਰੋਡ ਉੱਤੇ ਸਥਿਤ ਦਿ ਮਿਲੇਨੀਅਮ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਅਤੇ ਡਾਇਰੈਕਟਰ ਅਸ਼ੋਕ ਸਿੰਗਲਾ ਨੇ ਕੀਤੀ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਗੁਬਾਰਾ ਦੌੜ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਯੂ.ਕੇ.ਜੀ. ਤੱਕ ਦੇ ਸਾਰੇ ਬੱਚਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਨੇ ਬੱਚਿਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਦੱਸਿਆ। ਖੇਡ ਮੁਕਾਬਲਿਆਂ ਦੌਰਾਨ ਕਲਾਸ ਡਿਵੈਲਪਿੰਗ ਰੂਟਸ (ਡੀ.ਆਰ.) ਵਿੱਚ ਆਰਵ ਨੇ ਪਹਿਲਾ, ਮਨਵੀਰ ਨੇ ਦੂਜਾ ਅਤੇ ਜਪਨਵੀਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਕਲਾਸ ਇਮਰਜਿੰਗ ਵਿੰਗ (ਈ.ਡਬਲਿਊ.) ਵਿੱਚ ਏਕਮਵੀਰ ਨੇ ਪਹਿਲਾ, ਰਣਜੋਤ ਨੇ ਦੂਜਾ ਅਤੇ ਅਕਸ ਚਲਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸ ਇਮਰਜਿੰਗ ਵਿੰਗ (ਈ. ਡਬਲਿਊ.ਬੀ) ਵਿੱਚ ਨਿਵਾਣ ਨੇ ਪਹਿਲਾ, ਹਰਮਿਲਾਪ ਨੇ ਦੂਜਾ ਅਤੇ ਜਸਨਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸ ਰੈਡੀ ਟੂ ਫਲਾਈ (ਆਰ.ਟੀ.ਐਫ) ਵਿੱਚ ਚਿਰਾਗਦੀਪ ਪਹਿਲੇ, ਹਰਜੋਤ ਦੂਜੇ ਅਤੇ ਅਕਸ ਜਿੰਦਲ ਤੀਜੇ ਸਥਾਨ ਉੱਤੇ ਰਹੇ। ਰੈਫਰੀ ਦੀ ਭੂਮਿਕਾ ਮਨਜੀਤ ਕੌਰ, ਅਭੀਸ਼ੇਕ ਬਿਸ਼ਨੋਈ ਨੇ ਨਿਭਾਈ ਜਦੋਂ ਕਿ ਮੰਚ ਸੰਚਾਲਨ ਮੈਡਮ ਸ਼ੀਨਮ ਨੇ ਕੀਤਾ। ਖੇਡ ਮੁਕਾਬਲਿਆਂ ਦੇ ਅੰਤ ਵਿੱਚ ਸਾਰੇ ਜੇਤੂ ਖਿਡਾਰੀਆਂ ਨੂੰ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਅਤੇ ਡਾਇਰੈਕਟਰ ਅਸ਼ੋਕ ਸਿੰਗਲਾ ਨੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਹਾਜ਼ਰ ਸਨ।