ਦਿਨਕਰ ਗੁਪਤਾ ਦੇ ਆਦੇਸ਼ਾਂ ‘ਤੇ ਐੱਸ. ਐੱਚ. ਓ. ਕਰਤਾਰਪੁਰ ”ਬਾਲੀ” ਲਾਈਨ ਹਾਜ਼ਰ

ਚੰਡੀਗੜ੍ਹ (ਹਰਜਿੰਦਰ ਛਾਬੜਾ) ;ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਭਾਰਤ ‘ਚ ਕਰਫਿਊ ਲੱਗਿਆ ਹੋਇਆ ਹੈ। ਖਾਸ ਕਰ ਕੇ ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਧੀਆ ਭਵਿੱਖ ਲਈ ਸਭ ਤੋਂ ਪਹਿਲੇ ਕਰਫਿਊ ਦਾ ਐਲਾਨ ਕੀਤਾ ਸੀ, ਜਿਸ ਦੇ ਚੱਲਦੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਸਖਤ ਨਿਰਦੇਸ਼ ਦਿੱਤੇ ਸਨ ਪਰ ਦੂਜੇ ਪਾਸੇ ਲੋਕਾਂ ਵਲੋਂ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਖੁੱਲ੍ਹੇਆਮ ਘੁੰਮਦੇ ਦੇਖਿਆ ਗਿਆ। ਜਿਸ ਦੇ ਚੱਲਦੇ ਪੁਲਸ ਕਰਮੀਆਂ ਦੀ ਸੋਸ਼ਲ ਮੀਡੀਆ ‘ਤੇ ਬਹੁਤ ਵੀਡੀਓਜ਼ ਵਾਇਰਲ ਹੋਈਆਂ, ਜਿਸ ‘ਚ ਉਹ ਲੋਕਾਂ ਨੂੰ ਮੁਰਗਾ ਬਣਾਉਣ ਤੋਂ ਲੈ ਕੇ, ਉੱਠਕ-ਬੈਠਕ ਅਤੇ ਲਾਠੀਆਂ ਮਾਰਦੇ ਦੇਖਣ ਨੂੰ ਮਿਲ ਰਹੇ ਹਨ।

ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਐੱਸ. ਐੱਚ. ਓ. ਕਰਤਾਰਪੁਰ ਪੁਸ਼ਪ ਬਾਲੀ ਦੇ ਸਾਹਮਣੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਲੋਕਾਂ ਨੂੰ ਕੁੱਟਦੇ ਹੋਏ ਦੇਖਿਆ ਗਿਆ। ਜਦੋਂ ਵੀਡੀਓ ਮੁੱਖ ਮੰਤਰੀ ਕੋਲ ਪੁੱਜੀ ਤਾਂ ਮੁੱਖ ਮੰਤਰੀ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੋਕਾਂ ਨੂੰ ਸਮਝਾਉਣ ਦੀ ਬਜਾਏ ਕੁੱਟਣਾ ਗਲਤ ਦੱਸਿਆ ਅਤੇ ਤੁਰੰਤ ਐੱਸ. ਐੱਚ. ਓ. ਕਰਤਾਰਪੁਰ ਪੁਸ਼ਪਬਾਲੀ ਨੂੰ ਲਾਈਨ ਹਾਜ਼ਰ ਕਰ ਦਿੱਤਾ। ਐੱਸ. ਐੱਸ. ਪੀ. ਨਵਜੋਤ ਮਾਹਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਾਰੇ ਪੁਲਸ ਕਰਮੀਆਂ ਅਤੇ ਅਧਿਕਾਰੀਆਂ ਨੂੰ ਲੋਕਾਂ ਨਾਲ ਸਹੀ ਰਵੱਈਆ ਅਪਣਾਉਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਜੇਕਰ ਕੋਈ ਪੁਲਸ ਕਰਮੀ ਜਨਤਾ ਨੂੰ ਕੁੱਟਦਾ ਹੈ ਤਾਂ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਹੁਣ ਪੁਸ਼ਪ ਬਾਲੀ ਦੀ ਜਗ੍ਹਾਂ ਨਵੇਂ ਐੱਸ. ਐੱਚ. ਓ. ਇੰਸਪੈਕਟਰ ਹਰਦੀਪ ਸਿੰਘ ਨੂੰ ਲਗਾਇਆ ਗਿਆ ਹੈ।