ਦਾਖਾ ਤੇ ਜਲਾਲਾਬਾਦ ਸੀਟ ਜਿੱਤ ਨੂੰ ਲੈ ਕੇ ਲਗਾਈ ਸਰਤ

ਕੈਪਸ਼ਨ — ਪਿੰਡ ਬੱਦੋਵਾਲ ਵਿਖੇ ਚੋਣ ਜਲਸੇ ਦੌਰਾਨ ਖੜੇ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਇਆਲੀ।
ਜਿੱਤਣ ‘ਤੇ ਸਰਕਾਰ ਬਣਨ ਤੋਂ ਬਾਅਦ ਦੇਵਾਂਗਾ 50 ਕਰੋੜ – ਸੁਖਬੀਰ ਬਾਦਲ
ਇਆਲੀ ਦੇ ਹੱਕ ‘ਚ ਪਿੰਡ ਬੱਦੋਵਾਲ ਵਿਖੇ ਹੋਏ ਚੋਣ ਜਲਸੇ ‘ਚ ਜੁੜਿਆ ਲੋਕਾਂ ਦਾ ਲਾ-ਮਿਸਾਲ ਇਕੱਠ
ਮੁੱਲਾਂਪੁਰ ਦਾਖਾ, (ਹਰਜਿੰਦਰ ਛਾਬੜਾ)—ਪਿੰਡ ਬੱਦੋਵਾਲ ਵਿਖੇ ਦਾਖਾ ਜਿਮਨੀ ਚੋਣ ਲਈ ਅਕਾਲੀ-ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਹੋਏ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਖਾ ਹਲਕਾ ਦੇ ਲੋਕਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਉਨਾਂ ਨੇ ਮਨਪ੍ਰੀਤ ਸਿੰਘ ਇਆਲੀ ਨਾਲ ਹਲਕਾ ਦਾਖਾ ਤੇ ਜਲਾਲਾਬਾਦ ਸੀਟ ਜਿੱਤਣ ਨੂੰ ਲੈ ਕੇ ਸ਼ਰਤ ਲਗਾਈ ਹੈ, ਜੇ ਹਲਕਾ ਦਾਖਾ ਦੀ ਇਹ ਜਿੱਤ ਜਲਾਲਾਬਾਦ ਸੀਟ ਤੋਂ ਵੱਧ ਵੋਟਾਂ ਨਾਲ ਹੋਈ ਤਾਂ ਆਪਣੀ ਸਰਕਾਰ ਬਣਨ ‘ਤੇ 50 ਕਰੋੜ ਦੇਣ ਦਾ ਵਾਅਦਾ ਕੀਤਾ ਹੈ, ਸਗੋਂ ਉਨਾਂ ਆਖਿਆ ਕਿ ਸਰਕਾਰ ਬਣਨ ‘ਤੇ ਹਲਕਾ ਦਾਖਾ ਲਈ ਨੋਟਾਂ ਦਾ ਵੱਡਾ ਟਰੱਕ ਲਿਆਵਾਂਗਾ, ਲਾ ਲਈ ਜਿੰਨੇ ਮਰਜੀ, ਜਿਸ ‘ਤੇ ਪੰਡਾਲ ਵਿਚ ਬੈਠੇ ਲੋਕਾਂ ਨੇ ਤਾੜੀਆਂ ਤੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ, ਬਲਕਿ ਉਨਾਂ ਇਹ ਵੀ ਆਖਿਆ ਕਿ 2002 ਕੈਪਟਨ ਦੀ ਸਰਕਾਰ ਸੀ ਤਾਂ ਆਪਣੀ 10 ਸਾਲ ਸਰਕਾਰ ਰਹੀ ਅਤੇ ਹੁਣ ਫਿਰ ਕੈਪਟਨ ਦੀ ਸਰਕਾਰ ਹੈ ਤਾਂ ਅਗਲੇ 25 ਸਾਲ ਅਕਾਲੀ ਸਰਕਾਰ ਦੇ ਝੰਡੇ ਝੂਲਣਗੇ। ਜਿਸ ਨਾਲ ਪਾਰਟੀ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਮਿਲਿਆ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਪੰਜਾਬ ਦਾ ਖਜਾਨਾ ਖਾਲੀ ਹੈ ਪ੍ਰੰਤ ਪੰਜਾਬ ਦਾ ਖਜ਼ਾਨਾ ਨਹੀਂ ਉਨਾਂ ਦਾ ਦਿਮਾਗ ਹੀ ਖਾਲੀ ਹੈ, ਜਦਕਿ 10 ਸਾਲ ਅਕਾਲੀ-ਭਾਜਪਾ ਸਰਕਾਰ ਦੌਰਾਨ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਬੜੇ ਸੁਚੱਜੇ ਢੰਗ ਨਾਲ ਰਾਜ ਭਾਗ ਚਲਾਇਆ ਸੀ, ਸਗੋਂ ਕਾਂਗਰਸੀਆਂ ਨੇ ਬਦ-ਨੀਅਤੀ ਨਾਲ ਲੋਕਾਂ ਤੋਂ ਖਜ਼ਾਨਾ ਖਾਲੀ ਦੱਸ ਕੇ ਸਾਰੀਆਂ ਸਹੂਲਤਾਂ ਖੋਹ ਲਈਆਂ।
             ਇਸ ਮੌਕੇ ਪ੍ਰਧਾਨ ਬਾਦਲ ਨੇ ਆਪ ਪਾਰਟੀ ‘ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਵੇਸੇ ਤਾਂ ਆਪ ਦਾ ਖਾਤਮਾ ਹੋ ਗਿਆ ਹੈ ਪ੍ਰੰਤੂ ਤੁਹਾਡੇ ਆਲੇ-ਦੁਆਲੇ ਟੋਪੀਆਂ ਆਲੇ ਘੁੰਮ ਰਹੇ ਹਨ, ਇਨਾਂ ‘ਤੇ ਚੰਗੀ ਸਪ੍ਰੇਅ ਕਰ ਦਿਓ ਤਾਂ ਜੋ ਇਹ ਜੜੋ ਖਤਮ ਹੋ ਜਾਣ। ਇਸ ਮੌਕੇ ਮਨਪ੍ਰੀਤ ਸਿੰਘ ਇਆਲੀ ਨੇ ਸੰਬੋਧਨ ਕਰਦਿਆ ਕਿਹਾ ਕਿ ਵਾਅਦਿਆਂ ਤੋਂ ਭਗੌੜੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦਾ ਵਧੀਆ ਮੌਕਾ ਹੈ। ਇਸ ਲਈ ਜਿਮਨੀ ਚੋਣ ਵਿਚ ਉਨਾਂ ਨੂੰ ਇੱਕ-ਇੱਕ ਵੋਟ ਪਾ ਕੇ ਜਿਤਾਉਣ ਤਾਂ ਜੋ ਹਲਕੇ ਦੇ ਅਧੂਰੇ ਪਏ ਕੰਮਾਂ ਨੂੰ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ‘ਚ ਆਏ ਪਾਰਟੀ ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸੁਰਿੰਦਰਪਾਲ ਸਿੰਘ ਬੱਦੋਵਾਲ ਐਸਜੀਪੀਸੀ ਮੈਂਬਰ, ਜਸਪ੍ਰੀਤ ਸਿੰਘ ਸਰਪੰਚ, ਅਮਰ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਰਾਜਵਿੰਦਰ ਸਿੰਘ ਰਾਜੂ, ਤਰਸ਼ਪ੍ਰੀਤ ਸਿੰਘ ਗਗਲੀ, ਸੁਖਜੀਤ ਸਿੰਘ, ਅੰਗਰੇਜ ਸਿੰਘ ਪੰਚ, ਮੱਘਰ ਸਿੰਘ ਪੰਚ, ਬਲਜਿੰਦਰ ਸਿੰਘ ਪੰਚ, ਭਰਪੂਰ ਸਿੰਘ ਪੰਚ, ਪ੍ਰਮਿੰਦਰ ਸਿੰਘ ਪੰਚ, ਗੁਰਮੀਤ ਕੌਰ ਪੰਚ, ਸਿਮਰਨ ਕੌਰ ਪੰਚ, ਪ੍ਰਭਾ ਦੇਵੀ ਪੰਚ, ਡਾ. ਮੋਹਨ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ,ਮਨਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।