ਦਲਵਿੰਦਰ ਦਿਆਲਪੁਰੀ ਦਾ ‘ਕਪਲ’ ਟਰੈਕ 26 ਨੂੰ ਹੋਵੇਗਾ ਰਿਲੀਜ਼, ਸ਼ੂਟਿੰਗ ਮੁਕੰਮਲ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਿਊ ਟਰੈਕ ‘ਕਪਲ’ 26 ਸਤੰਬਰ ਨੂੰ ਰਿਲੀਜ਼ ਹੋਵੇਗਾ। ਜਿਸ ਦੀ ਸ਼ੂਟਿੰਗ ਗਿੱਲ ਪਿੰਡ ਲੁਧਿਆਣਾ ਵਿਖੇ ਮੁਕੰਮਲ ਹੋ ਗਈ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਇਹ ਸ਼ਾਨਦਾਰ ‘ਕਪਲ’ (ਨਵਾਂ ਵਿਆਹਿਆ ਜੋੜਾ) ਟਰੈਕ ਨੂੰ ਸੰਗੀਤਕਾਰ ਪਿੰ੍ਰਸ ਸੁਖਦੇਵ ਨੇ ਸੰਗੀਤ ਦੇ ਕੇ ਸ਼ਿੰਗਾਰਿਆ ਹੈ। ਜਦ ਕਿ ਇਸ ਦੇ ਬੋਲਾਂ ਨੂੰ ਜੱਸ ਵਰਿਆਂ ਵਾਲਾ ਨੇ ਕਲਮਬੱਧ ਕੀਤਾ ਹੈ।

ਵੇਵ ਆਡੀਓ ਵਲੋਂ ਇਸ ਨੂੰ ਪ੍ਰੋਡਿਊਸਰ ਜਗਰਾਜ ਸਿੰਘ ਵੜੈਚ ਦੀ ਨਿਰਦੇਸ਼ਾਂ ਹੇਠ ਰਿਲੀਜ਼ ਕੀਤਾ ਜਾਵੇਗਾ। ਸ਼ੂਟਿੰਗ ਪੜਾਅ ਦੀ ਗੱਲਬਾਤ ਕਰਦਿਆਂ ਦਿਆਲਪੁਰੀ ਨੇ ਦੱਸਿਆ ਕਿ ਇਸ ਮੌਕੇ ਬਕਾਇਦਾ ਤੌਰ ਤੇ ਕਰੋਨਾ ਮਹਾਂਮਾਰੀ ਨੂੰ ਦੇਖਦਿਆਂ ਸਰਕਾਰੀ ਹੁਕਮਾਂ ਦੀ ਪਾਲਣਾ ਕੀਤੀ ਗਈ। ਸ਼ੋਸ਼ਲ ਮੀਡੀਏ ਰਾਹੀਂ ਇਸ ਟਰੈਕ ਨੂੰ ਵਿਸ਼ਵ ਪ੍ਰਸਿੱਧੀ ਮਿਲੇਗੀ ਅਜਿਹੀ ਆਸ ਦਲਵਿੰਦਰ ਦਿਆਲਪੁਰੀ ਸਰੋਤਿਆਂ ਤੋਂ ਰੱਖਦਾ ਹੈ।