‘ਤੇਰੇ ਬਿਨਾਂ’ ਸਿੰਗਲ ਟਰੈਕ ਲੈ ਕੇ ਹਾਜ਼ਰ ਗਾਇਕ ਗੁਰਬਖਸ਼ ਸੌਂਕੀ

ਫੋਟੋ: 'ਤੇਰੇ ਬਿਨਾਂ' ਸਿੰਗਲ ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਹੋਸਟ ਇੰਡੀਆ ਮਿਊਜਿਕ ਐਂਡ ਸੋਨੀ ਸੋਹਲ ਫਿਲਮ ਦੀ ਪੇਸ਼ਕਸ਼ ‘ਤੇਰੇ ਬਿਨਾਂ’ ਸਿੰਗਲ ਟਰੈਕ ਗਾਇਕ ਗੁਰਬਖਸ਼ ਸੌਂਕੀ ਵਲੋਂ ਸ਼ੋਸ਼ਲ ਮੀਡੀਏ ਤੇ ਲਾਂਚ ਕੀਤਾ ਗਿਆ। ਇਸ ਟਰੈਕ ਦਾ ਮਿਊਜਿਕ ਹਰਜੀਤ ਗੁੱਡੂ ਅਤੇ ਗੀਤਕਾਰ ਪਾਲੀ ਬੱਲੋਮਾਜਰਾ ਹਨ। ਗਾਇਕ ਗੁਰਬਖਸ਼ ਸੌਂਕੀ ਦੇ ਇਸ ਟਰੈਕ ‘ਤੇਰੇ ਬਿਨਾ’ ਨੂੰ ਬਾ-ਕਮਾਲ ਵਿਲੱਖਣ ਅੰਦਾਜ ਵਿਚ ਗਾਇਆ ਗਿਆ ਹੈ। ਇਸ ਦੇ ਡਾਇਰੈਕਟਰ ਸੋਨੀ ਸੋਹਲ ਹਨ ਅਤੇ ਇਸ ਵਿਚ ਮਾਡਲ ਮੀਤ ਭਿੰਡਰ ਕਲਾਂ ਅਤੇ ਲਵਲੀਨ ਕੌਰ ਹਨ। ਪ੍ਰੋਜੈਕਟ ਬਿੰਦਰ ਰਾਜ ਦਾ ਹੈ ਜਦਕਿ ਐਡੀਟਰ ਅਮੀਂ ਸਿੰਘ ਹਨ।