ਡੇਰਾ ਸੱਚ ਖੰਡ ਬੱਲਾਂ ਤੋ ਰਲੀਜ ਹੋਇਆ ਸਿੰਗਰ ਨੀਰੂ ਜੱਸਲ ਦਾ ਧਾਰਮਿਕ ਟਰੈਕ “ਸਤਿਗੁਰਾਂ ਦੀ ਕ੍ਰਿਪਾ”।

(Samajweekly) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਸੁਪ੍ਰਸਿੱਧ ਲੇਖਿਕਾ ਅਤੇ ਸਿੰਗਰ ਨੀਰੂ ਜੱਸਲ ਦਾ ਧਾਰਮਿਕ ਟਰੈਕ ਸਤਿਗੁਰਾਂ ਦੀ ਕ੍ਰਿਪਾ ਡੇਰਾ ਸੱਚ ਖੰਡ ਬੱਲਾਂ ਦੇ ਮਹਾਨ ਰਹਿਬਰ ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋ ਰਲੀਜ ਕੀਤਾ ਗਿਆ।ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸਿੰਗਰ ਨੀਰੂ ਜੱਸਲ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਲਿਖੇ ਸਵਿਧਾਨ ਭੇਂਟ ਕਰਕੇ ਅਸ਼ੀਰਵਾਦ ਦਿੱਤਾ।ਸਿੰਗਰ ਨੀਰੂ ਜੱਸਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਮੈਨੂੰ ਇੱਥੇ ਆਣ ਕੇ ਬਹੁਤ ਮਾਣ ਅਤੇ ਖੁਸ਼ੀ ਹੋਈ।ਮਹਾਰਾਜ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਮੇਰਾ ਜੀਵਨ ਸਫਲ ਹੋ ਗਿਆ। ਉਨਾਂ ਦੱਸਿਆ ਕੀ ਸਤਿਗੁਰਾਂ ਦੀ ਕ੍ਰਿਪਾ ਧਾਰਮਿਕ ਟਰੈਕ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਪੇਸ਼ਕਸ਼ ਹੈ ਜੋ ਹੱਕ ਰਿਕਾਰਡਜ ਵੱਲੋ ਪੂਰੀ ਦੁਨੀਆ ਵਿਚ ਰਲੀਜ ਕੀਤਾ ਜਾਵੇਗਾ।ਇਸ ਗੀਤ ਨੂੰ ਹੈਪੀ ਡੱਲੀ ਵੱਲੋਂ ਲਿਖਿਆ ਗਿਆ ਹੈ ਇਸ ਦਾ ਮਿਉਜਕ ਸਾਬ ਸਿੰਘ ਨੇ ਦਿੱਤਾ ਹੈ।ਪੋਸਟਰ ਡਿਜਾਇਨ ਅਤੇ ਐਡਿਟ ਮਨਦੀਪ ਕੇ ਬੀ ਨੇ ਕੀਤਾ ਹੈ। ਵੀਡੀਓ ਨੀਸ਼ੂ ਕਸ਼ਅਪ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਮੋਕੇ ਤੇ ਮਨਦੀਪ ਕੇ ਬੀ ਨੀਸ਼ੂ ਕਸ਼ਅਪ ਅਨੂਰਾਗ ਅਤੇ ਰਸ਼ਮੀ ਆਦਿ ਮੌਜੂਦ ਸਨ।