‘ਟੁੱਟ ਗਈ’ ਟਰੈਕ ਨਾਲ ਮਾਰੇਗਾ ਗਾਇਕ ਲਾਭ ਹੀਰਾ ਫਿਰ ਐਂਟਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ੋਸ਼ਲ ਮੀਡੀਏ ਤੇ ਹਾਲ ਹੀ ਵਿਚ ਲਾਂਚ ਕੀਤੇ ਗਏ ਆਪਣੇ ਨਵੇਂ ਆ ਰਹੇ ਟਰੈਕ ‘ਟੁੱਟ ਗਈ’ ਦੇ ਪੋਸਟਰ ਨਾਲ ਗਾਇਕ ਲਾਭ ਹੀਰਾ ਨੇ ਪੰਜਾਬੀ ਸਰੋਤਿਆਂ ਵਿਚ ਇਕ ਵਾਰ ਫਿਰ ਸਾਂਝ ਪਾਈ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਲਾਭ ਹੀਰਾ ਨੇ ਦੱਸਿਆ ਕਿ  ਸ਼ੋਸ਼ਲ ਸਾਈਟਾਂ ਤੇ ਉਸ ਦੇ  ਪੋਸਟਰ ਦੀ ਪ੍ਰਮੋਸ਼ਨ ਸਰੋਤਿਆਂ ਵਲੋਂ ਦਿਲ ਖੋਲ• ਕੇ ਕੀਤੀ ਗਈ ਹੈ। ਜਿਸ ਦਾ ਉਹ ਧੰਨਵਾਦ ਕਰਦਾ ਹੈ।

ਗਾਇਕ ਲਾਭ ਹੀਰਾ ਨੇ ਦੱਸਿਆ ਕਿ ਜਲਦ ਹੀ ਉਸ ਦਾ ਇਹ ਟਰੈਕ ਰਿਲੀਜ਼ ਹੋ ਰਿਹਾ ਹੈ। ਜਿਸ ਨੂੰ ਗੁਰਚੇਤ ਫਤਿਹ ਵਾਲੀਆ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤ ਜੀ ਗੁਰੀ ਦਾ ਹੈ। ਮਿਊਜਿਕ ਕਮਲ ਦੇ ਲੇਵਲ ਹੇਠ ਰਿਲੀਜ਼ ਹੋਣ ਵਾਲੇ ਇਸ ਟਰੈਕ ਦਾ ਸ਼ਾਨਦਾਰ ਵੀਡੀਓ ਕਮਲਪ੍ਰੀਤ ਜੌਨੀ ਨੇ ਤਿਆਰ ਕੀਤਾ ਹੈ। ਲਾਭ ਹੀਰਾ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਸਰੋਤੇ ਉਸ ਵਲੋਂ ਸ਼ੇਅਰ ਕੀਤੇ ਪੋਸਟਰ ‘ਟੁੱਟ ਗਈ’ ਨੂੰ ਸ਼ੋਸ਼ਲ ਮੀਡੀਏ ਤੇ ਧੜਾ ਧੜ ਪ੍ਰੋਮਟ ਕਰ ਰਹੇ ਹਨ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਆਏ ਉਸ ਦੇ ਟਰੈਕ ‘ਬੰਦੇ ਦੋਗਲੇ’ ਨੂੰ ਵੀ ਭਰਵਾਂ ਪਿਆਰ ਦੇ ਕੇ ਸਰੋਤਿਆਂ ਨੇ ਨਿਵਾਜਿਆ ਸੀ।