ਝਾਰਖੰਡ: ਬਾਰੂਦੀ ਸੁਰੰਗ ਧਮਾਕੇ ’ਚ ਤਿੰਨ ਜਵਾਨ ਹਲਾਕ

ਰਾਂਚੀ (ਸਮਾਜ ਵੀਕਲੀ) : ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਜੰਗਲਾਂ ’ਚ ਨਕਸਲੀਆਂ ਵੱਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ’ਚ ਪੁਲੀਸ ਦੀ ਵਿਸ਼ੇਸ਼ ਇਕਾਈ ਝਾਰਖੰਡ ਜੈਗੁਆਰਜ਼ ਦੇ ਤਿੰਨ ਜਵਾਨ ਹਲਾਕ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਟੋਕਲੋ ਪੁਲੀਸ ਸਟੇਸ਼ਨ ਹੇਠ ਪੈਂਦੇ ਹੋਯਾਹਾਤੂ ਪਿੰਡ ’ਚ ਬਾਰੂਦੀ ਸੁਰੰਗ ਧਮਾਕਾ ਸਵੇਰੇ ਪੌਣੇ 9 ਵਜੇ ਦੇ ਕਰੀਬ ਹੋਇਆ।

ਧਮਾਕੇ ’ਚ ਝਾਰਖੰਡ ਜੈਗੂਆਰਸ ਅਤੇ ਸੀਆਰਪੀਐੱਫ ਦੀ 197ਵੀਂ ਬਟਾਲੀਅਨ ਦੇ ਇਕ-ਇਕ ਜਵਾਨ ਜ਼ਖ਼ਮੀ ਹੋਏ ਹਨ। ਝਾਰਖੰਡ ਜੈਗੂਆਰਜ਼ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਵੱਲੋਂ ਇਲਾਕੇ ’ਚ ਮਾਓਵਾਦੀ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।