ਜਿਨ੍ਹਾਂ ਜਾਅਲੀ ਪੱਤਰਕਾਰਾਂ ਨੇ ਕਰਫਿਊ ਪਾਸ ਬਣਾਇਆ ਹੈ, ਵਾਪਿਸ ਕਰਨ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ – ਰਾਜੇਸ਼ ਕਪਿਲ

ਜਲੰਧਰ  ਨਕੋੋੋਦਰ (ਹਰਜਿੰਦਰ ਛਾਬੜਾ)- ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਤੇ ਧਿਆਨ ਵਿੱਚ ਆਇਆ ਹੈ ਕਿ ਦੇ ਕੁਝ ਵਿਅਕਤੀਆਂ ਨੇ ਪ੍ਰੈਸ ਦੇ ਨਾਮ ਉੱਤੇ ਕਰਫਿਊ ਕਾਰਡ ਬਣਾ ਲਏ ਹਨ ਉੱਕਤ ਵਿਅਕਤੀਆਂ ਦਾ ਪ੍ਰੈਸ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਹੈ ਇਨ੍ਹਾਂ ਦੇ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਰਹੀ ਹੈ l

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੇਮਾ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਲੀਗਲ ਸੈੱਲ ਦੇ ਚੇਅਰਮੈਨ ਰਜ਼ੇਸ਼ ਕਪਿਲ ਨੇ ਕਿਹਾ ਕਿ ਕੁੱਝ ਨੇ ਮੀਡੀਆ ਪਰਸਨ ਦੇ ਨਜਦੀਕੀ ਹੋਣ ਦੀ ਆੜ ਵਿੱਚ ਜਾਅਲੀ ਪੱਤਰਕਾਰਾਂ ਨੇ ਫੀਲਡ ਰਿਪੋਰਟ ਦੱਸ ਕੇ ਸਰਕਾਰੀ ਵਿਭਾਗ DRP ਦੀਆਂ ਅੱਖਾਂ ਵਿੱਚ ਧੂੜ ਪਾਂ ਕੇ ਕਰਫਿਊ ਕਾਰਡ ਬਣਾ ਲਏ ਹਨ । ਅਜਿਹੇ ਲੋਕਾਂ ਦਾ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ( PEMA ) ਨੇ ਕਰੜਾ ਸਟੈਂਡ ਲਿਆ ਹੈ । ਅਜਿਹੇ ਲੋਕਾਂ ਵਿਚ ਅਕਸਾਇਜ ਵਿਭਾਗ ਦੇ ਡਿਫਾਲਟਰ ਰਾਕੇਸ਼ ਸਹਿਗਲ ਨਾਮਕ ਵਿਅਕਤੀ ਸਮੇਤ ਇੱਕ ਸੈਲੂਨ ਚਲਾਉਣ ਵਾਲਾ ਵੀ ਸਾਮਿਲ ਹੈ। ਰਾਜੇਸ਼ ਕਪਿਲ ਨੇ ਉੱਕਤ ਲੋਕਾਂ ਨੂੰ 24 ਘੰਟੇ ਵਿੱਚ ਆਪਣੇ ਆਪ ਆਪਣਾ ਕਾਰਡ ਸਰੇਂਡਰ ਕਰ ਦੇਣ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਨਹੀਂ ਤਾਂ 29 ਮਾਰਚ ਨੂੰ ਸਾਰੇ ਪੱਤਰਕਾਰਾਂ ਦੀ ਸਹਿਮਤੀ ਨਾਲ ਉੱਕਤ ਜਾਅਲੀ ਵਿਅਕਤੀਆਂ ਖਿਲਾਫ ਧਾਰਾ 182 , 188 , 419 , 465 , 467 , 471 , 474 ਦੇ ਤਹਿਤ ਕੇਸ ਦਰਜ ਕਰਵਾਇਆ ਜਾਵੇਗਾ ।