ਚੀਨ ਦੇ ਸਿਚੁਆਨ ਸੂਬੇ ਵਿੱਚ ਹੜ੍ਹ, 12 ਦੀ ਮੌਤ

ਪੇਈਚਿੰਗ (ਸਮਾਜਵੀਕਲੀ) :  ਦੱਖਣੀ ਪੱਛਮੀ ਚੀਨ ਦੇ ਸਿਚੁਆਨ ਸੂਬੇ ਵਿੱਚ ਭਾਰੀ ਮੀਂਹ ਬਾਅਦ ਆਏ ਹੜ੍ਹ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਲਾਪਤਾ ਹੋ ਗਏ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਨੇ ਮਿਆਨਿੰਗ ਕਾਊਂਟੀ ਸਰਕਾਰ ਦੇ ਹਵਾਲੇ ਨਾਲ ਦੱਸਿਆ ਕਿ ਸ਼ੁਕਰਵਾਰ ਅਤੇ ਸ਼ਨਿਚਰਵਾਰ ਨੂੰ ਭਾਤੀ ਮੀਂਹ ਨਾਲ ਆਏ ਤੂਫਾਨ ਨਾਲ ਸਿਚੁਆਨ ਦੇ ਯੀਹਾਈ ਇਲਾਕੇ ਵਿੱਚ ਹੜ੍ਹ ਆ ਗਿਆ ਜਿਸ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਲਾਪਤਾ ਹੋ ਗਏ। ਹ

ੜ ਕਾਰਨ ਸ਼ਾਹਰਾਹ ਟੁੱਟ ਗਿਆ ਤੇ ਗਾਓਯਾਂਗ ਵਿੱਚ ਦੋ ਵਾਹਨ ਨਦੀ ਵਿੱਚ ਰੁੜ ਗਏ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਲਾਪਤਾ ਹੋ ਗਏ। ਮੋਹਲੇਧਾਰ ਮੀਂਹ ਕਾਰਨ ਯੀਹਾਈ ਅਤੇ ਗਾਓਯਾਂਗ ਵਿੱਚ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ 7705 ਵਿਅਕਤੀਆਂ ਨੂੰ ਸੁਰੱਖਿਤ ਥਾਵਾਂ ’ਤੇ ਲਿਜਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹਨ।