ਗਾਇਕ ਰਮਨਪ੍ਰੀਤ ਹੀਰ ਵੱਖ-ਵੱਖ ਧਾਰਮਿਕ ਟਰੈਕਾਂ ਨਾਲ ਰਿਹਾ ਚਰਚਾ ’ਚ

ਕੈਪਸ਼ਨ – ਗਾਇਕ ਰਮਨਪ੍ਰੀਤ ਹੀਰ ਦੇ ਆਏ ਵੱਖ-ਵੱਖ ਧਾਰਮਿਕ ਸਿੰਗਲ ਟਰੈਕ ਦੇ ਪੋਸਟਰ 

ਸ਼ਾਮਚੁਰਾਸੀ – (ਚੁੰਬਰ) – ਜਲੰਧਰ ਸ਼ਹਿਰ ਵਿਚ ਵੱਸਦੇ ਨੌਜਵਾਨ ਗਾਇਕ ਰਮਨਪ੍ਰੀਤ ਹੀਰ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦੇ ਗਾਏ ਵੱਖ-ਵੱਖ ਟਰੈਕਾਂ ਨਾਲ ਚਰਚਾ ਵਿਚ ਰਿਹਾ। ਇਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਰਮਨਪ੍ਰੀਤ ਹੀਰ ਨੇ ਦੱਸਿਆ ਕਿ ਉਸ ਨੇ ਗੁਰੂ ਰਵਿਦਾਸ ਜੀ ਦੀ ਮਹਿਮਾ ਵਿਚ ਹੁਣ ਤੱਕ ਤਿੰਨ ਟਰੈਕ ਰਿਲੀਜ਼ ਕੀਤੇ ਹਨ, ਜਿੰਨ੍ਹਾਂ ਵਿਚ ‘ ਜੇ ਗੁਰੂ ਰਵਿਦਾਸ ਜੀ ਨਾ ਆਉਂਦੇ’, ਜਿਸ ਨੂੰ ਮੇਲਾ ਇੰਟਰਟੇਨਮੈਂਟ ਅਤੇ ਬਿਲ ਬਸਰਾ ਕੈਨੇਡਾ ਵਲੋਂ ਰਿਲੀਜ਼ ਕੀਤਾ ਗਿਆ। ਜਦ ਕਿ ਦੂਜੇ ਟਰੈਕ ‘ ਦੁਨੀਆਂ ਰੁਸ਼ਨਾਈ ਹੈ’ ਨੂੰ ਡੌਟ ਮੀਡੀਆ ਐਂਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਸੀ।

ਪਹਿਲੇ ਟਰੈਕ ਦੇ ਲੇਖਕ ਨਰੇਸ਼ ਮੇਹਟਾਂ ਸਨ ਅਤੇ ਦੂਜੇ ਟਰੈਕ ਦੇ ਲੇਖਕ ਬਿੱਟੂ ਲਾਡੋਵਾਲੀਆ ਅਮਰੀਕਾ ਵਾਲੇ ਸਨ। ਇੰਨ੍ਹਾਂ ਟਰੈਕਾਂ ਦਾ ਮਿਊਜਿਕ ਬੀਟ ਬਰੈਕ੍ਰਸ਼ ਵਲੋਂ ਅਤੇ ਵੀਡੀਓ ਮਨੀਸ਼ ਠੁਕਰਾਲ ਵਲੋਂ ਤਿਆਰ ਕੀਤੇ ਗਏ ਸਨ। ਇਸ ਤੋਂ ਪਹਿਲਾਂ ‘ਜਨਮ ਦਿਹਾੜਾ’ ਟਰੈਕ ਵੀ ਰਿਲੀਜ਼ ਕੀਤਾ ਗਿਆ, ਜਿਸ ਨੂੰ ਕੁਲਦੀਪ ਚੁੰਬਰ ਵਲੋਂ ਲਿਖਿਆ ਗਿਆ ਸੀ। ਇਸ ਗੀਤ ਦਾ ਸੰਗੀਤ ਪਤਰਸ ਚੀਮਾ ਅਤੇ ਜਗਤਾਰ ਫਗਵਾੜਾ ਵਲੋਂ ਦਿੱਤਾ ਗਿਆ ਸੀ। ਇੰਨ੍ਹਾਂ ਵੱਖ-ਵੱਖ ਟਰੈਕਸ਼ ਨਾਲ ਰਮਨਪ੍ਰੀਤ ਹੀਰ ਨੂੰ ਯੂ ਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਸ਼ੋਸ਼ਲ ਮੀਡੀਏ ਤੇ ਕਾਫ਼ੀ ਭਰਵਾਂ ਹੁੰਗਾਰਾ ਮਿਲਿਆ। ਜਿਸ ਤੇ ਉਹ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦੀ ਹੈ।